23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਡਘਾਮ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ

ਅਜੀਤ ਡੈਸਕ 26-12-2025
ਗੜ੍ਹਸ਼ੰਕਰ, 25 ਦਸੰਬਰ (ਧਾਲੀਵਾਲ)-ਦੋਆਬਾ ਸਪੋਰਟਸ ਕਲੱਬ ਡਘਾਮ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦੇ ਦਸਤਾਰ ਸਜਾਉਣ, ਸਿੱਖ ਇਤਿਹਾਸ ਦੀ ਜਾਣਕਾਰੀ ਅਤੇ ਰੰਗ ਭਰਨ ਦੇ ਮੁਕਾਬਲੇ ਕਰਵਾਏ ਗਏ | ਸਿੱਖ ਇਤਿਹਗਾਸ ਦੀ ਜਾਣਕਾਰੀ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਮੁਕਾਬਲੇ ਵਿਚ ਮਨਸੀਰਤ ਕੌਰ ਕੂਨਰ ਨੇ ਪਹਿਲਾ ਸਥਾਨ, ਬਲਜਿੰਦਰ ਸਿੰਘ ਨੇ ਦੂਜਾ ਸਥਾਨ, ਅਰਮਾਨ ਸਿੱਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਛੇਵੀਂ ਤੋਂ ਅੱਠਵੀਂ ਜਮਾਤ ਵਿਚ ਸੰਜਨਾ ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਤੇ ਜਸਨੂਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਨੌਵੀਂ ਜਮਾਤ ਤੋਂ ਬਾਹਰਵੀਂ ਜਮਾਤ ਦੇ ਮੁਕਾਬਲੇ ਵਿਚ ਦਲਜਿੰਦਰ ਸਿੰਘ ਨੇ ਪਹਿਲਾ ਸਥਾਨ, ਰਣਜੀਤ ਕੌਰ ਨੇ ਦੂਜਾ ਸਥਾਨ ਤੇ ਰਵੀਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਲੜਕਿਆਂ ਦੇ ਵਰਗ ਵਿਚ ਹਰਜਾਪ ਸਿੰਘ ਨੇ ਪਹਿਲਾ ਸਥਾਨ, ਰਾਜਕੀਰਤ ਸਿੰਘ ਨੇ ਦੂਜਾ ਸਥਾਨ ਤੇ ਵਿਨੇ ਨੇ ਤੀਜਾ ਸਥਾਨ ਹਾਸਿਲ ਕੀਤਾ | ਨੌਵੀਂ ਜਮਾਤ ਤੋਂ ਵੱਡੇ ਵਰਗ ਵਿਚ ਹਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਤੇ ਬਲਜਿੰਦਰ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ | ਰੰਗ ਭਰਨ ਦੇ ਮੁਕਾਬਲਿਆਂ ਵਿਚ ਮਨਸੀਰਤ ਕੌਰ ਨੇ ਪਹਿਲਾ ਸਥਾਨ, ਸੁਨੈਨਾ ਕੌਰ ਨੇ ਦੂਜਾ ਤੇ ਪਾਇਲ ਭੰਗੂ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਬੱਚਿਆਂ ਨੂੰ ਇਨਾਮਾਂ ਦੀ ਸੇਵਾ ਨੰਬਰਦਾਰ ਜਸਵੀਰ ਸਿੰਘ ਕੂਨਰ ਦੇ ਪਰਿਵਾਰ ਵਲੋਂ ਕੀਤੀ ਗਈ | ਨਕਦ ਰਾਸ਼ੀ ਦੀ ਸੇਵਾ ਮਾ. ਆਤਮਾ ਸਿੰਘ ਠੰਡਲ ਤੇ ਰਾਜਵਿੰਦਰ ਕੌਰ ਕੂਨਰ ਵਲੋਂ ਕੀਤੀ ਗਈ | ਪਹਿਲੇ ਸਥਾਨ 'ਤੇ ਆਏ ਬੱਚਿਆਂ ਨੂੰ ਇਕ ਹਜ਼ਾਰ ਰੁਪਏ, ਦੂਜੇ ਸਥਾਨ 'ਤੇ ਰਹੇ ਬੱਚਿਆਂ ਨੂੰ 600 ਰੁਪਏ ਤੇ ਤੀਜੇ ਸਥਾਨ 'ਤੇ ਰਹੇ ਬੱਚਿਆਂ ਨੂੰ 400 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਾਸਟਰ ਜਰਨੈਲ ਸਿੰਘ, ਗੋਲਡੀ ਕੂਨਰ, ਜਸਵੀਰ ਸਿੰਘ, ਕਮਲਜੀਤ ਰਾਮ, ਸਰਪੰਚ ਬਲਵੀਰ ਸਿੰਘ ਤੇ ਪੰਚਾਇਤ, ਨਰੰਜਣ ਸਿੰਘ, ਸੁਖਦੇਵ ਸਿੰਘ, ਹਰਜੀਤ ਕੌਰ, ਸ਼ਰਨਜੀਤ ਕੌਰ, ਬਲਰਾਜ ਸਿੰਘ, ਮਾਸਟਰ ਬਲਜੀਤ ਸਿੰਘ ਤੇ ਬੱਚਿਆਂ ਦੇ ਮਾਤਾ ਪਿਤਾ ਤੇ ਨਗਰ ਨਿਵਾਸੀ ਹਾਜ਼ਰ ਹੋਏ |
ਪਿਛਲੀ ਖ਼ਬਰ ਲਗਭਗ 3 ਕਰੋੜ ਦੀ ਲਾਗਤ ਵਾਲੇ 4950 ਮੀਟਿ੍ਕ ਟਨ ਅਨਾਜ ਕਵਰ ਸਮਰੱਥਾ ਭਵਨ ਦਾ ਉਦਘਾਟਨ ਅਗਲੀ ਖ਼ਬਰ ਪੰਜਾਬ 'ਚ ਗਰਾਮ ਸਭਾਵਾਂ ਵਲੋਂ ਨਵੀਂ ਮਨਰੇਗਾ ਯੋਜਨਾ ਅਪਣਾਉਣ ਲਈ ਵਿਸ਼ੇਸ਼ ਮੀਟਿੰਗਾਂ ਸੰਬੰਧੀ ਸਥਿਤੀ ਅਸਪੱਸ਼ਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।