23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੂਰੀ ਦੁਨੀਆ ਨੇ ਸਾਡੀ ਜਿੱਤ ਨੂੰ ਮਨਜ਼ੂਰੀ ਦਿੱਤੀ-ਈਰਾਨ

ਤਹਿਰਾਨ, 22 ਅਗਸਤ (ਏਜੰਸੀ)-ਈਰਾਨ ਦੇ ਨੇਤਾਵਾਂ ਨੇ ਕਿਹਾ ਕਿ ਹਾਲ ਦੀ ਲੜਾਈ ’ਚ ਉਨ੍ਹਾਂ ਅਮਰੀਕਾ ਨੂੰ ਹਰਾ ਦਿੱਤਾ ਹੈ, ਜਦੋਂ ਕਿ ਵਾਸ਼ਿੰਗਟਨ ਤਹਿਰਾਨ ’ਤੇ ਆਰਥਿਕ ਦਬਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਆਪਣੇ ...

ਅਜੀਤ ਡੈਸਕ 23-08-2026

ਤਹਿਰਾਨ, 22 ਅਗਸਤ (ਏਜੰਸੀ)-ਈਰਾਨ ਦੇ ਨੇਤਾਵਾਂ ਨੇ ਕਿਹਾ ਕਿ ਹਾਲ ਦੀ ਲੜਾਈ ’ਚ ਉਨ੍ਹਾਂ ਅਮਰੀਕਾ ਨੂੰ ਹਰਾ ਦਿੱਤਾ ਹੈ, ਜਦੋਂ ਕਿ ਵਾਸ਼ਿੰਗਟਨ ਤਹਿਰਾਨ ’ਤੇ ਆਰਥਿਕ ਦਬਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਤੇ ਹੋਰਮੁਜ਼ ਜਲਡਮਰੂ ਦੇ ਮਾਮਲੇ ’ਚ ਝੁਕਣ ਨੂੰ ਮਜ਼ਬੂਰ ਹੋਵੇ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਕਿਹਾ ਕਿ ਇਹ ਟਕਰਾਅ ਖਤਮ ਹੋਣਾ ਚਾਹੀਦਾ ਹੈ ਕਿਉਂਕਿ ਤਹਿਰਾਨ ਦੇ ਨਜ਼ਰੀਏ ਤੋਂ ਅੰਤਰਰਾਸ਼ਟਰੀ  ਭਾਈਚਾਰੇ ਨੇ ਈਰਾਨ ਦੀ ਜਿੱਤ ਨੂੰ ਪਹਿਲਾਂ ਹੀ ਮੰਨ ਲਿਆ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਨੇ ਸਾਡੀ ਜਿੱਤ ਨੂੰ ਮਨਜ਼ੂਰੀ ਦਿੱਤੀ ਹੈ ਤੇ ਅਮਰੀਕਾ ਨੂੰ ਨਾਪਸੰਦ ਕੀਤਾ ਜਾਂਦਾ ਹੈ। ਇਹ ਬਿਆਨ ਉਦੋਂ ਆਇਆ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਇਕ ਸਮਝੌਤਾ ਤਾਂ ਕਰਨਾ ਚਾਹੁੰਦਾ ਹੈ, ਪਰ ਵਾਸ਼ਿੰਗਟਨ ਦੀਆਂ ਜ਼ਰੂਰੀ ਸ਼ਰਤਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਤਹਿਰਾਨ ’ਤੇ ਦਬਾਅ ਬਣਾਈ ਰੱਖਣ  ਲਈ ਤਿਆਰ ਹੈ, ਜਦਕਿ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਆਰਥਿਕ ਦਬਾਅ ਨੂੰ ਵਾਸ਼ਿੰਗਟਨ ਦਾ ਸਭ ਤੋਂ ਅਸਰਦਾਰ ਹਥਿਆਰ ਦੱਸਿਆ। ਈਰਾਨ ਨੇ ਉਕਤ ਬਿਆਨਾਂ ਨੂੰ ਸਖ਼ਤੀ ਨਾਲ ਖਾਰਜ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਵਾਸ਼ਿੰਗਟਨ ’ਤੇ ਪਾਬੰਦੀਆਂ ਦਾ ਇਸਤੇਮਾਲ ‘ਪੂਰੀ ਤਰ੍ਹਾਂ ਨਾਲ ਪ੍ਰੰਪਰਿਕ ਬਸਤੀਵਾਦ’ ਦੇ ਰੂਪ ’ਚ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਤਰਕ ਦਿੱਤਾ ਕਿ ਫ਼ੌਜੀ ਕਾਰਵਾਈ ਦੇ ਨਾਲ ਆਰਥਿਕ ਦਬਾਅ ਆਜ਼ਾਦ ਦੇਸ਼ਾਂ ਦੀ ਪ੍ਰਭੂਸੱਤਾ ਲਈ ਖਤਰਾ ਹੈ।

ਅਗਲੀ ਖ਼ਬਰ ਦਿੱਲੀ ਪੁਲਿਸ ਵਲੋਂ ਬਿਸ਼ਨੋਈ-ਮਲਿਕ ਗਰੋਹ ਨਾਲ ਜੁੜਿਆ ਵਿਅਕਤੀ ਗ੍ਰਿਫ਼ਤਾਰ