23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਾਬੰਦੀਸ਼ੁਦਾ ਚਾਈਨਾ ਡੋਰ ਦੇ 34 ਗੱਟੂਆਂ ਨਾਲ ਭਰੇ ਥੈਲੇ ਸਮੇਤ ਕਾਬੂ <br/>

ਅਜੀਤ ਡੈਸਕ 26-12-2025
ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਪੁਲਿਸ ਦੀ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਵਲੋਂ ਸ਼ਹਿਰ 'ਚ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਦੁਕਾਨਾਂ 'ਤੇ ਚੈਕਿੰਗ ਕੀਤੀ ਗਈ | ਜਿਸ ਦੌਰਾਨ ਇਕ ਦੁਕਾਨ 'ਤੇ ਰੇਡ ਕਰਨ ਉਪਰੰਤ ਪੁਲਿਸ ਵਲੋਂ 1 ਨੌਜਵਾਨ ਨੂੰ 34 ਚਾਈਨਾ ਡੋਰ ਦੇ ਗੱਟੂਆਂ ਨਾਲ ਭਰੇ ਹੋਏ ਬੋਰੇ ਸਮੇਤ ਕਾਬੂ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਬ੍ਰਾਂਚ ਦੇ ਡੀ.ਐਸ.ਪੀ. ਦੇਵਦੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਥਾਣਾ ਸਿਟੀ ਪੁਲਿਸ ਸਮੇਤ ਮੁਹੱਲਾ ਕੱਚਾ ਟੋਬਾ 'ਚ ਗਸ਼ਤ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ 1 ਨੌਜਵਾਨ ਦੁਕਾਨਦਾਰ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਚਾਈਨਾ ਡੋਰ ਵੇਚ ਰਿਹਾ ਹੈ ਅਤੇ ਉਸ ਕੋਲ ਭਾਰੀ ਮਾਤਰਾ 'ਚ ਚਾਈਨਾ ਡੋਰ ਉਪਲਧ ਹੈ; | ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਨੇ ਰਵਿੰਦਰ ਕੁਮਾਰ ਵਾਸੀ ਮੁਹੱਲਾ ਕੱਚਾ ਟੋਬਾ ਨੂੰ ਕਾਬੂ ਕਰਕੇ ਉਸ ਤੋਂ ਇਕ ਥੈਲਾ ਬਰਾਮਦ ਕੀਤਾ ਜਿਸ 'ਚ 34 ਚਾਈਨਾ ਡੋਰ ਦੇ ਗੱਟੂ ਭਰੇ ਹੋਏ ਸਨ | ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਧਾਰਾ 223, 125,318 ਬੀ.ਐਨ.ਐਸ ਤਹਿਤ ਮਾਮਲਾ ਦਰਜ਼ ਕੀਤਾ ਹੈ |

ਪਿਛਲੀ ਖ਼ਬਰ 13 ਸਾਲਾਂ ਤੋਂ ਸੰਘਰਸ਼ ਕਰ ਰਹੇ ਜੇਲ੍ਹ ਵਾਰਡਨਾਂ ਵਲੋਂ ਨੌਕਰੀ ਦੀ ਮੰਗ ਅਗਲੀ ਖ਼ਬਰ ਲਗਭਗ 3 ਕਰੋੜ ਦੀ ਲਾਗਤ ਵਾਲੇ 4950 ਮੀਟਿ੍ਕ ਟਨ ਅਨਾਜ ਕਵਰ ਸਮਰੱਥਾ ਭਵਨ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।