15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬਿਜਲੀ ਦਫ਼ਤਰ ਦੇ ਕੋਲ ਸਟੋਰ ਕਰਕੇ ਰੱਖੀਆਂ ਪਰਾਲੀ ਦੀਆਂ ਪੰਡਾਂ ਨੂੰ ਕਿਉਂ ਲੱਗ ਰਹੀ ਹੈ ਵਾਰ-ਵਾਰ ਅੱਗ?

ਅਜੀਤ ਡੈਸਕ 17-06-2025

ਸਿੱਧਵਾਂ ਬੇਟ, 16 ਜੂਨ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਬਿਜਲੀ ਘਰ ਦੀ ਕੰਧ ਦੇ ਨਾਲ ਵੱਡੀ ਮਾਤਰਾ ਵਿਚ ਸਟੋਰ ਕਰਕੇ ਰੱਖੀਆਂ ਪਰਾਲੀ ਦੀ ਗੰਢਾਂ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ | ਕਿਉਂਕਿ ਇੰਨਾਂ ਪਰਾਲੀ ਦੀਆਂ ਗੰਢਾਂ ਨੂੰ ਵਾਰ-ਵਾਰ ਲੱਗ ਰਹੀ ਅੱਗ ਨੂੰ ਲੈ ਕੇ ਪਰਾਲੀ ਮਾਲਕ ਵੀ ਸੰਜੀਦਾ ਨਹੀਂ ਹਨ | ਜੇਕਰ ਵੇਖਿਆ ਜਾਵੇ ਤਾਂ ਜਿਸ ਜਗ੍ਹਾ 'ਤੇ ਪਰਾਲੀ ਸਟੋਰ ਕੀਤੀ ਗਈ ਹੈ ਉਸ ਦੇ ਉੱਪਰੋਂ ਬਿਜਲੀ ਦੀਆਂ ਕਈ ਲਾਈਨਾਂ ਲੰਘਦੀਆਂ ਹਨ | ਅਪ੍ਰੈਲ ਮਹੀਨੇ ਵਿਚ ਜਦੋਂ ਇਸ ਪਰਾਲੀ ਦੇ ਇੱਕ ਹਿੱਸੇ ਵਿਚ ਅਚਾਨਕ ਅੱਗ ਲੱਗ ਗਈ ਸੀ ਤਾਂ ਪ੍ਰਸ਼ਾਸਨ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਸੀ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਤੁਰੰਤ ਮੌਕੇ 'ਤੇ ਪੁੱਜ ਗਈਆਂ ਸਨ | ਕਿਉਂਕਿ ਆਸ-ਪਾਸ ਖੜ੍ਹੀ ਕਣਕ ਨੂੰ ਵੀ ਅੱਗ ਲੱਗਣ ਦਾ ਡਰ ਸੀ | ਉਸ ਸਮੇਂ ਪਰਾਲੀ ਦਾ ਕਰੀਬ ਚੌਥਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਪਰਾਲੀ ਮਾਲਕਾਂ ਨੇ ਪਰਾਲੀ ਨੂੰ ਚੁੱਕਣ ਲਈ ਜਿਆਦਾ ਦਿਲਚਸਪੀ ਨਹੀਂ ਵਿਖਾਈ | ਬੀਤੀ ਸ਼ਾਮ ਫਿਰ ਪਰਾਲੀ ਨੂੰ ਅੱਗ ਲੱਗ ਗਈ | ਜਿਸ ਨੂੰ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਆ ਕੇ ਕਾਬੂ ਪਾਇਆ | ਪਰ ਸੜੀ ਪਰਾਲੀ ਵਿਚੋਂ ਅਜੇ ਵੀ ਸੰਘਣਾ ਧੂੰੲਾਂ ਨਿਕਲ ਰਿਹਾ ਸੀ ਅਤੇ ਕਈ ਕੁਇੰਟਲ ਪਰਾਲੀ ਦੀਆਂ ਗੰਢਾਂ ਨਾਲ ਪਈਆਂ ਸਨ ਸ਼ਾਇਦ ਉਸ ਪਰਾਲੀ ਦੇ ਸੜਣ ਦੀ ਉਡੀਕ ਕੀਤੀ ਜਾ ਰਹੀ ਹੈ | ਦੂਜੇ ਪਾਸੇ ਇਹ ਪਰਾਲੀ ਜਲੰਧਰ-ਜਗਰਾਉਂ ਮਾਰਗ ਦੇ ਨਜ਼ਦੀਕ ਪਈ ਹੋਣ ਕਾਰਨ ਇਸ ਨੂੰ ਅੱਗ ਲੱਗ ਜਾਣ ਦੀ ਸੂਰਤ ਵਿਚ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ |

ਪਿਛਲੀ ਖ਼ਬਰ -ਮਾਮਲਾ ਅਰਬਨ ਅਸਟੇਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ- ਜੋਧਾਂ ਦਾਣਾ ਮੰਡੀ ਤੋਂ ਪੰਜਾਬ ਸਰਕਾਰ ਖ਼ਿਲਾਫ਼ ਗਲਾਡਾ ਤੱਕ ਰੋਸ... ਅਗਲੀ ਖ਼ਬਰ ਸਿੱਧਵਾਂ ਬੇਟ ਦੀ ਦਾਣਾ ਮੰਡੀ 'ਚ ਮੱਕੀ ਉਤਪਾਦਕਾਂ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਹੈ ਅੰਨ੍ਹੀ ਲੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।