15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

-ਮਾਮਲਾ ਅਰਬਨ ਅਸਟੇਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ- ਜੋਧਾਂ ਦਾਣਾ ਮੰਡੀ ਤੋਂ ਪੰਜਾਬ ਸਰਕਾਰ ਖ਼ਿਲਾਫ਼ ਗਲਾਡਾ ਤੱਕ ਰੋਸ ਮਾਰਚ

ਅਜੀਤ ਡੈਸਕ 17-06-2025

ਜੋਧਾਂ, 16 ਜੂਨ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗਲਾਡਾ ਵਲੋਂ ਲੁਧਿਆਣਾ ਖੇਤਰ ਦੇ ਨਾਲ ਲੱਗਦੀ ਤਕਰੀਬਨ 24 ਹਜ਼ਾਰ ਏਕੜ ਉਪਜਾਊ ਤੇ ਵਾਹੀਯੋਗ ਜ਼ਮੀਨ 'ਤੇ ਅਰਬਨ ਅਸਟੇਟਾਂ ਬਣਾਉਣ ਦੇ ਖ਼ਿਲਾਫ਼ ਕਿਸਾਨਾਂ ਅਤੇ ਹੋਰ ਲੋਕਾਂ ਦਾ ਗੁੱਸਾ ਵੱਡੇ ਪੱਧਰ 'ਤੇ ਵੱਧ ਰਿਹਾ ਹੈ | ਬੀਤੇ ਦਿਨੀਂ ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ ਗਲਾਡਾ ਦੇ ਖ਼ਿਲਾਫ਼ ਜੋਧਾਂ ਦਾਣਾ ਮੰਡੀ ਵਿਚ ਵੱਡੀ ਇਕੱਤਰਤਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ, ਉਸੇ ਸਮੇਂ ਪ੍ਰੋਗਰਾਮ ਉਲੀਕਿਆ ਗਿਆ ਸੀ ਕਿ ਦਾਣਾ ਮੰਡੀ ਜੋਧਾਂ ਤੋਂ ਇਕ ਰੋਸ ਮਾਰਚ ਗਲਾਡਾ ਦਫ਼ਤਰ ਤੱਕ ਕੱਢਿਆ ਜਾਵੇਗਾ, ਜਿਸ ਤਹਿਤ ਅੱਜ ਇਹ ਰੋਸ ਮਾਰਚ ਗੱਡੀਆਂ ਰਾਹੀਂ ਦਾਣਾ ਮੰਡੀ ਜੋਧਾਂ ਤੋਂ ਸ਼ੁਰੂ ਹੋ ਕੇ ਗਲਾਡਾ ਦਫ਼ਤਰ ਪੁੱਜਿਆ | ਜੋਧਾਂ ਦਾਣਾ ਮੰਡੀ ਤੋਂ ਰਵਾਨਗੀ ਸਮੇਂ ਗੱਲ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ, ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਜੋਧਾਂ, ਦਲਵੀਰ ਸਿੰਘ ਜੋਧਾਂ, ਚਮਕੌਰ ਸਿੰਘ ਉੱਭੀ, ਪ੍ਰਧਾਨ ਕੁਲਵਿੰਦਰ ਸਿੰਘ, ਪ੍ਰਧਾਨ ਜਸਵੰਤ ਸਿੰਘ ਘੋਲੀ ਆਦਿ ਨੇ ਕਿਹਾ ਕਿ ਗਲਾਡਾ ਅਤੇ ਪ੍ਰਸ਼ਾਸਨ ਕਿਸਾਨਾਂ ਦਾ ਹੋਰ ਇਮਤਿਹਾਨ ਨਾ ਪਰਖੇ | ਕਿਸਾਨ ਕਿਸੇ ਵੀ ਕੀਮਤ 'ਤੇ ਆਪਣੀ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ | ਕਿਸਾਨਾਂ ਨੇ ਅਰਬਨ ਅਸਟੇਟਾਂ ਲਈ ਆਪਣੀਆਂ ਜ਼ਮੀਨਾਂ ਦੇਣ ਤੋਂ ਕੋਰੀ ਨਾ ਕਰਦਿਆਂ ਇਸ ਦੇ ਖ਼ਿਲਾਫ਼ ਕਰੜੀ ਲੜਾਈ ਲੜਨ ਅਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ | ਆਗੂਆਂ ਨੇ ਕਿਹਾ ਕਿ ਦਿੱਲੀ ਅੰਦੋਲਨ ਵਾਂਗ ਇਕ ਹੋਰ ਲੜਾਈ ਲੜਨੀ ਪੈ ਗਈ ਤਾਂ ਉਹ ਪਿੱਛੇ ਨਹੀਂ ਹਟਣਗੇ | ਕਿਸਾਨ ਕਦੇ ਵੀ ਆਪਣੀਆਂ ਜ਼ਮੀਨਾਂ ਅਰਬਨ ਅਸਟੇਟਾਂ ਦੇ ਨਿਰਮਾਣ ਲਈ ਨਹੀਂ ਦੇਣਗੇ | ਇਸ ਮੌਕੇ ਅਮਨਜੋਤ ਸਿੰਘ ਰਾਜੂ ਪਮਾਲੀ, ਸਰਪੰਚ ਪ੍ਰਕਾਸ਼ ਸਿੰਘ ਜੋਧਾਂ, ਹਰਦੀਪ ਸਿੰਘ ਗਰੇਵਾਲ ਮਨਸੂਰਾਂ, ਹਰਪ੍ਰੀਤ ਸਿੰਘ ਰਾਜਾ ਸੰਮਤੀ ਮੈਂਬਰ, ਪੰਚ ਹਰਪ੍ਰੀਤ ਸਿੰਘ ਮੋਹਣੀ, ਪਿ੍ੰਸ ਦੀਪ, ਤੇਜਿੰਦਰ ਸਿੰਘ, ਰਵਿੰਦਰ ਸਿੰਘ ਰਾਣਾ, ਗੁਰਮੀਤ ਸਿੰਘ ਰਾਣਾ, ਨਰਾਇਣ ਸਿੰਘ, ਸ਼ਿੰਦਰ ਸਿੰਘ, ਦਵਿੰਦਰ ਸਿੰਘ ਰਤਨ, ਚਮਨ ਸਿੰਘ, ਡਾ. ਭੁਪਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ, ਮੁਖ਼ਤਿਆਰ ਸਿੰਘ, ਨੰਬਰਦਾਰ ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਜੱਗਾ ਸਿੰਘ, ਮੋਹਣ ਸਿੰਘ, ਬੱਬਲੂ ਸਿੰਘ, ਜਤਿੰਦਰ ਸਿੰਘ ਮਾੜਾ, ਜਗਰੂਪ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਗੁਰਦੀਪ ਸਿੰਘ, ਪਰਵਿੰਦਰ ਪਿੰਦੀ, ਹਰਜਿੰਦਰ ਸਿੰਘ, ਜਸਵਿੰਦਰ ਜੱਸੀ, ਅਤਰਪ੍ਰੀਤ ਸਿੰਘ, ਗੁਰਜੀਤ ਸਿੰਘ, ਬਲਪ੍ਰੀਤ ਸਿੰਘ, ਗਗਨਦੀਪ ਸਿੰਘ ਬੱਬੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਸ਼ਾਸਨ ਨੇ ਚੋਣ ਸਮੱਗਰੀ ਹਟਾਉਣ 'ਚ ਰੁਕਾਵਟ ਪਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ <br/> ਅਗਲੀ ਖ਼ਬਰ ਬਿਜਲੀ ਦਫ਼ਤਰ ਦੇ ਕੋਲ ਸਟੋਰ ਕਰਕੇ ਰੱਖੀਆਂ ਪਰਾਲੀ ਦੀਆਂ ਪੰਡਾਂ ਨੂੰ ਕਿਉਂ ਲੱਗ ਰਹੀ ਹੈ ਵਾਰ-ਵਾਰ ਅੱਗ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।