09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਵਿਜੀਲੈਂਸ ਦੇ ਛਾਪੇ ਦੌਰਾਨ ਵੀ ਸਰਕਾਰੀ ਰਿਕਾਰਡ ਲੈ ਕੇ ਘੁੰਮਦੇ ਰਹੇ ਕੱਚੇ ਕਰਿੰਦੇ! <br/>

ਅਜੀਤ ਡੈਸਕ 18-06-2025
ਜਗਰਾਉਂ, 17 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਮਾਲ ਵਿਭਾਗ ਵਿਚ ਅਣਅਧਿਕਾਰਤ ਤੌਰ 'ਤੇ ਕੰਮ ਕਰੇ ਰਹੇ ਕਰਿੰਦੇ ਐਨੇ ਬੇਖ਼ੌਫ ਹਨ ਕਿ ਵਿਜੀਲੈਂਸ ਵਿਭਾਗ ਵਲੋਂ ਲੁਧਿਆਣਾ ਦਿਹਾਤੀ ਖੇਤਰ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਵੀ ਸ਼ਰੇ੍ਹਆਮ ਸਰਕਾਰੀ ਰਿਕਾਰਡ ਲੈ ਕੇ ਘੁੰਮਦੇ ਰਹੇ | ਸੁਖਾਣਾ ਪਿੰਡ ਦੇ ਇਕ ਇੰਤਕਾਲ ਲਈ 24 ਲੱਖ ਰੁਪਏ ਦੀ ਬਰਾਮਦਗੀ ਕਰਨ ਲਈ ਪਿਛਲੇ ਦਿਨਾਂ ਤੋਂ ਵਿਜੀਲੈਂਸ ਨੇ ਜਾਲ ਵਿਛਾਇਆ ਹੋਇਆ ਸੀ, ਜਿਸ ਲਈ ਸਧਾਰਨ ਕੱਪੜਿਆਂ ਵਿਚ ਮੁਲਾਜ਼ਮ ਤਹਿਸੀਲਾਂ ਵਿਚ ਘੁੰਮਦੇ ਰਹੇ | ਅਤਿ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਦਾ ਇਕ ਉੱਚ ਅਧਿਕਾਰੀ ਜਦੋਂ ਤਹਿਸੀਲ ਕੰਪਲੈਕਸ ਵਿਚ ਸੀ ਤਾਂ ਪਿੰਡ ਬਿੰਜਲ ਪਿੰਡ ਦੇ ਪਟਵਾਰੀ ਦਾ ਕੱਚਾ ਕਰਿੰਦਾ ਸ਼ਰੇ੍ਹਆਮ ਰੋਜ਼ਨਾਮਚਾ ਹੱਥ ਵਿਚ ਲੈ ਕੇ ਰਿਕਾਰਡ ਅਪਡੇਟ ਕਰਨ ਜਾ ਰਿਹਾ ਸੀ | ਜ਼ਿਕਰਯੋਗ ਹੈ ਕਿ ਸਰਕਾਰੀ ਰਿਕਾਰਡ ਕਿਸੇ ਵੀ ਪ੍ਰਾਈਵੇਟ ਵਿਅਕਤੀ ਦੇ ਹੱਥ ਵਿਚ ਦੇਣਾ ਜੁਰਮ ਦੀ ਸ਼੍ਰੇਣੀ ਵਿਚ ਆਉਂਦਾ ਹੈ | ਇਸੇ ਤਰ੍ਹਾਂ ਕਾਉਂਕੇ ਕਲਾਂ, ਕਾਉਂਕੇ ਖੋਸਾ, ਭੰਮੀਪੁਰਾ, ਤਲਵੰਡੀ ਰਾਏ ਸਮੇਤ 15 ਦੇ ਕਰੀਬ ਪਟਵਾਰੀਆਂ ਦੇ ਕਰਿੰਦੇ ਬੇਖ਼ੌਫ ਹੋ ਕੇ ਸੀਟਾਂ 'ਤੇ ਬੈਠ ਕੇ ਕੰਮ ਕਰਦੇ ਰਹੇ | ਤਹਿਸੀਲਦਾਰ ਸੁਖਚਰਨ ਸਿੰਘ ਨੇ ਤਾਂ ਕੁਝ ਕੱਚੇ ਕਰਿੰਦਿਆਂ ਨੂੰ ਪਟਵਾਰ ਭਵਨ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਪਰ ਮੌਜੂਦਾ ਅਧਿਕਾਰੀ ਸਭ ਕੁਝ ਵੇਖਦੇ ਹੋਏ ਅੱਖਾਂ ਬੰਦ ਕਰੀ ਬੈਠੇ ਹਨ | ਚੇਤੇ ਰਹੇ ਕਿ ਇਸ ਸਬੰਧੀ ਏ.ਡੀ.ਸੀ ਨੇ ਕੁਝ ਸਮਾਂ ਪਹਿਲਾਂ ਕਾਰਵਾਈ ਕਰਨ ਦੀ ਗੱਲ ਆਖੀ ਸੀ ਪਰ ਸਭ ਕੁਝ ਉਸੇ ਤਰ੍ਹਾਂ ਚੱਲ ਰਿਹਾ ਹੈ | ਦੂਜੇ ਪਾਸੇ ਜਿਥੇ ਸਰਕਾਰ ਆਨਲਾਈਨ ਸੇਵਾਵਾਂ ਦੇ ਕੇ ਲੋਕਾਂ ਦਾ ਤਹਿਸੀਲਾਂ ਨਾਲੋਂ ਰਾਬਤਾ ਖ਼ਤਮ ਕਰਨ ਦੇ ਯਤਨ ਕਰ ਰਹੀ ਹੈ, ਉਥੇ ਮੌਕਾ ਰਿਪੋਰਟ 'ਤੇ ਲੱਗੀ ਪਾਬੰਦੀ ਨੂੰ ਪਟਵਾਰੀ ਟਿੱਚ ਜਾਣਦੇ ਹਨ | ਅਤਿ ਭਰੋਸੇਯੋਗ ਸੂਤਰਾਂ ਮੁਤਾਬਿਕ ਮੌਕਾ ਰਿਪੋਰਟ ਦਾ ਰੇਟ 5 ਹਜ਼ਾਰ ਰੁਪਏ ਤੱਕ ਪੁੱਜ ਗਿਆ ਹੈ | ਗਾਲਿਬ ਪਿੰਡ ਦੇ ਵਿਅਕਤੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਦੇ ਮਕਾਨ ਦੀ ਮੌਕਾ ਰਿਪੋਰਟ ਕਰਨ ਬਦਲੇ ਪਟਵਾਰੀ ਨੇ 1500 ਰੁਪਏ ਰਿਸ਼ਵਤ ਵਸੂਲੀ | ਦੂਜੇ ਪਾਸੇ ਰਾਏਕੋਟ ਰੋਡ ਦੇ ਇਕ ਮੈਰਿਜ ਪੈਲੇਸ ਦੀ ਮੌਕਾ ਰਿਪੋਰਟ ਬਦਲੇ ਕੱਚੇ ਕਰਿੰਦੇ ਵਲੋਂ ਵਸੂਲੇ 5 ਹਜ਼ਾਰ ਰੁਪਏ ਦਾ ਮਾਮਲਾ ਕਿਸੇ ਵੇਲੇ ਵੀ ਜੱਗ ਜ਼ਾਹਿਰ ਹੋ ਸਕਦਾ ਹੈ |

ਪਿਛਲੀ ਖ਼ਬਰ ਰਾਏਕੋਟ ਦੇ ਕਿਸਾਨ ਦੀ 3 ਏਕੜ ਝੋਨੇ ਦੀ ਬੀਜੀ ਫ਼ਸਲ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਹੋਈ ਤਬਾਹ <br/> ਅਗਲੀ ਖ਼ਬਰ ਜੀ.ਐੱਚ.ਜੀ. ਐਜੂਕੇਸ਼ਨ ਕਾਲਜ ਵਿਚ ਦਾਖ਼ਲਿਆਂ ਸੰਬੰਧੀ ਹੈਲਪ ਡੈਸਕ ਸਥਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।