ਰਾਏਕੋਟ ਦੇ ਕਿਸਾਨ ਦੀ 3 ਏਕੜ ਝੋਨੇ ਦੀ ਬੀਜੀ ਫ਼ਸਲ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਹੋਈ ਤਬਾਹ <br/>
ਅਜੀਤ ਡੈਸਕ
18-06-2025
ਕੀ ਕਹਿਣਾ ਹੈ ਨਹਿਰੀ ਵਿਭਾਗ ਦੇ ਜੇ.ਈ. ਦਾ
ਜਦ ਇਸ ਮਾਮਲੇ ਸਬੰਧੀ ਨਹਿਰੀ ਵਿਭਾਗ ਦੇ ਜੇਈ ਕਸ਼ਿਸ਼ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਜਦੋਂ ਵੀ ਮੀਂਹ ਆਉਂਦਾ ਹੈ ਤਾਂ ਵਿਭਾਗ ਵਲੋਂ ਕੱਸੀ-ਨਾਲਿਆਂ ਦੇ ਪਾਣੀ ਨੂੰ ਘੱਟ ਕਰ ਦਿੱਤਾ ਜਾਂਦਾ ਹੈ, ਪ੍ਰੰਤੂ ਮੀਂਹ ਦਾ ਪਾਣੀ ਜ਼ਿਆਦਾ ਹੋਣ ਕਾਰਨ ਕਿਸਾਨ ਪਿ੍ਤਪਾਲ ਸਿੰਘ ਦੀ 3 ਏਕੜ ਝੋਨੇ ਦੀ ਫ਼ਸਲ ਡੁੱਬ ਗਈ, ਫਿਰ ਵੀ ਉਨ੍ਹਾਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ 'ਤੇ ਵਿਭਾਗੀ ਕਰਮਚਾਰੀਆਂ (ਬੇਲਦਾਰ) ਨੂੰ ਕੱਸੀ ਦਾ ਪਾਣੀ ਘੱਟ ਕਰਨ ਅਤੇ ਬੰਦ ਪਏ ਖੇਤਾਂ ਦੇ ਮੋਘੇ ਖੋਲ੍ਹਣ ਲਈ ਆਖਿਆ ਤਾਂ ਜੋ ਕਿਸਾਨ ਪਿ੍ਤਪਾਲ ਸਿੰਘ ਦੇ ਖੇਤਾਂ ਵਿਚਲੇ ਪਾਣੀ ਦੇ ਪੱਧਰ ਨੂੰ ਘਟਾਇਆ ਜਾ ਸਕੇ, ਜਦਕਿ ਉਨ੍ਹਾਂ ਪੀੜਤ ਕਿਸਾਨ ਨੂੰ ਵਿਭਾਗ ਵਲੋਂ ਹਰ ਸਹਾਇਤਾ ਦੇਣ ਲਈ ਆਖਿਆ |