ਭੂੰਦੜੀ, 17 ਜੂਨ (ਕੁਲਦੀਪ ਸਿੰਘ ਮਾਨ, ਮੇਜਰ ਹੰਬੜਾ)-ਪਿੰਡ ਪੁੜੈਣ ਵਿਖੇ ਬਾਬਾ ਮੋਹਣ ਦਾਸ ਜੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਇਸ ਸਮਾਗਮ 'ਚ ਠਾਠ ਨਾਨਕਸਰ ਭਰੋਵਾਲ ਕਲਾਂ ਦੇ ਮੁਖੀ ਸੰਤ ਬਾਬਾ ਅਮਜੇਰ ਸਿੰਘ ਅਤੇ ਠਾਠ ਨਾਨਕਸਰ ਪੁੜੈਣ ਦੇ ਮੁਖੀ ਬਾਬਾ ਅਮਰੀਕ ਸਿੰਘ ਪੁੱਜੇ, ਉਨ੍ਹਾਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਉਨ੍ਹਾਂ ਸਾਂਝੇ ਤੌਰ 'ਤੇ ਗੁਰਦੁਆਰਾ ਬਾਬਾ ਮੋਹਣ ਦਾਸ ਜੀ ਨਵੀਂ ਇਮਾਰਤ ਦਾ ਨੀਂਹ ਆਪਣੇ ਕਰ-ਕਮਲਾਂ ਨਾਲ ਰੱਖਿਆ | ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਸਰਪੰਚ ਜਗਦੀਪ ਸਿੰਘ ਸੋਨੂੰ ਬਾਸੀ, ਪ੍ਰਧਾਨ ਪਰਮਜੀਤ ਸਿੰਘ, ਗੁਰਬਖਸ਼ ਸਿੰਘ ਬੱਬੂ, ਜਗਜੀਤ ਸਿੰਘ ਭੋਲਾ ਨੇ ਸਹਿਯੋਗੀ ਸੱਜਣਾਂ ਨੂੰ ਜੀ ਆਇਆਂ ਸ਼ਬਦ ਕਹੇ | ਇਸ ਮੌਕੇ ਗ੍ਰੰਥੀ ਬਾਬਾ ਦਲਜਿੰਦਰ ਸਿੰਘ ਭੂੰਦੜੀ, ਬਾਬਾ ਕੁਲਵੰਤ ਸਿੰਘ ਢੈਪਈ, ਗੁਰਦੁਆਰਾ ਪ੍ਰਧਾਨ ਪਰਮਜੀਤ ਸਿੰਘ, ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਸਾਬਕਾ ਪ੍ਰਧਾਨ ਜਗਜੀਤ ਸਿੰਘ ਭੋਲਾ, ਖ਼ਜ਼ਾਨਚੀ ਗੁਰਬਖਸ਼ ਸਿੰਘ ਬੱਬੂ, ਮੈਂਬਰ ਪਰਮਿੰਦਰ ਸਿੰਘ ਭਿੰਦਰ, ਆੜ੍ਹਤੀ ਮਨਜੀਤ ਸਿੰਘ, ਸੁਰਿੰਦਰ ਸਿੰਘ ਸੇਖੋਂ, ਅਜੀਤ ਸਿੰਘ, ਆਤਮਾ ਸਿੰਘ, ਹਰਜਿੰਦਰ ਸਿੰਘ ਢੈਪਈ, ਰੁਪਿੰਦਰ ਸਿੰਘ ਬੋਪਾਰਾਏ, ਅਰਸ਼ਦੀਪ ਸਿੰਘ ਬੋਪਾਰਾਏ, ਮਨਜਿੰਦਰ ਸਿੰਘ ਬੋਪਾਰਾਏ, ਭਰਪੂਰ ਸਿੰਘ ਬੋਪਾਰਾਏ, ਜਸਮੇਲ ਸਿੰਘ ਸਿੰਘ ਸੋਨੂੰ, ਅਲਬੇਲ ਸਿੰਘ, ਗੁਰਦਰਸ਼ਨ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਤਾਰੀ ਸਵੱਦੀ, ਬਲਜੀਤ ਸਿੰਘ, ਗੁਰਜੰਟ ਸਿੰਘ, ਬਾਬਾ ਗੁਰਦੀਪ ਸਿੰਘ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਪੰਨੂੰ, ਸੁਖਦੇਵ ਸਿੰਘ ਓਪਾਰਾਏ ਸਮੇਤ ਭਾਰੀ ਗਿਣਤੀ 'ਚ ਸੰਗਤਾਂ ਵੀ ਹਾਜ਼ਰ ਸਨ |