ਜਗਰਾਉਂ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿਮ ਦੌਰਾਨ ਸਦਰ ਥਾਣਾ ਪੁਲਿਸ ਜਗਰਾਉਂ ਦੇ ਐਸ.ਆਈ ਗੁਰਸੇਵਕ ਸਿੰਘ ਦੀ ਪੁਲਿਸ ਪਾਰਟੀ ਨੇ ਮੋਗਾ-ਲੁਧਿਆਣਾ ਮਾਰਗ 'ਤੇ ਨਾਕਾਬੰਦੀ ਕਰਕੇ ਇਕ ਵਿਅਕਤੀ 270 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਕਾਬੂ ਕੀਤਾ ਹੈ | ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਰੂਸਰ ਕਾਉਂਕੇ ਨੇੜੇ ਦੇਰ ਰਾਤੀ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਸੀ, ਇਸ ਸਬੰਧੀ ਸੀ.ਆਈ.ਏ ਸਟਾਫ਼ ਦੇ ਇੰਚਾਰਜ ਅੰਮਿ੍ਤਪਾਲ ਸਿੰਘ ਨੇ ਜਾ ਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਅਕਤੀ ਫਿਰੋਜ਼ਪੁਰ ਤੋਂ ਜਗਰਾਉਂ ਬਾਈਕ 'ਤੇ ਹੈਰੋਇਨ ਵੇਚਣ ਆ ਰਿਹਾ ਹੈ | ਇਸ ਸਬੰਧੀ ਮੁੱਖ ਮਾਰਗ 'ਤੇ ਨਾਕਾਬੰਦੀ ਕਰਕੇ ਇਕ ਮੋਟਰਸਾਈਕਲ ਵਾਲੇ ਨੂੰ ਰੋਕਿਆ ਗਿਆ ਉਸ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ਼ ਰਾਣਾ ਵਾਸੀ ਬਸਤੀ ਸ਼ਮਸਦੀਨ ਜੀਰਾ ਵਜੋਂ ਹੋਈ | ਇਸ ਵਿਰੁੱਧ ਥਾਣਾ ਸਦਰ 'ਚ ਨਸ਼ਾ ਵਿਰੋਧੀ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ | ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ | ਇਸ ਸਮੇਂ ਇੰਸਪੈਕਟਰ ਅੰਮਿ੍ਤਪਾਲ ਸਿੰਘ ਨੇ ਸਿੱਧਵਾਂ ਬੇਟ ਪੁਲਿਸ ਵਲੋਂ 258 ਗ੍ਰਾਮ ਹੈਰੋਇਨ, 8 ਹਜ਼ਾਰ ਡਰੱਗ ਮਨੀ ਸਮੇਤ ਤਿੰਨ ਜਾਣੇ ਕਾਬੂ ਤੇ ਜਗਰਾਉਂ ਪੁਲਿਸ ਵਲੋਂ 270 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਸਮੇਤ ਚਾਰੇ ਦੋਸ਼ੀਆਂ ਸਬੰਧੀ ਪੱਤਰਕਾਰਾਂ ਨੂੰ ਜਾਣ ਕਾਰੀ ਦਿੱਤੀ |