01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪ੍ਰਧਾਨ ਇੰਦਰਜੀਤ ਸਿੰਘ ਖ਼ਾਲਸਾ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਦੇ ਹਲਕਾ ਜਥੇਦਾਰ ਬਣੇ

ਅਜੀਤ ਡੈਸਕ 19-06-2025
ਜਗਰਾਉਂ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਨੇੜੇ ਪੈਂਦੇ ਪਿੰਡ ਕਾਉਂਕੇ ਕਲਾਂ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਦੇ ਪ੍ਰਧਾਨ ਪ੍ਰਧਾਨ ਇੰਦਰਜੀਤ ਸਿੰਘ ਖ਼ਾਲਸਾ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਸ਼ਹੀਦ ਬਾਬਾ ਆਲਮ ਸਿੰਘ ਨੱਚਣਾ ਦੇ ਹਲਕਾ ਜਗਰਾਉਂ ਦੇ ਜਥੇਦਾਰ ਬਣੇ | ਜਿਨ੍ਹਾ ਨੂੰ ਅੱਜ ਹਲਕਾ ਜਗਰਾਉਂ ਜਥੇਦਾਰੀ ਦਾ ਨਿਯੁਕਤੀ ਪੱਤਰ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਵਲੋਂ ਹਲਕੇ ਦੀ ਸਮੁੱਚੀ ਪੰਚਾਇਤ ਤੇ ਨਗਰ ਨਿਵਾਸੀਆਂ ਦੀ ਮੌਜੂਦਗੀ ਵਿਚ ਦਿੱਤਾ ਗਿਆ | ਇਸ ਸਮੇਂ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦਾ ਮੁੱਖ ਮਿਸ਼ਨ ਕੁਰਾਹੇ ਪਏ ਲੋਕਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦਾ ਹੈ | ਇਸ ਸਮੇਂ ਨਵ-ਨਿਯੁਕਤ ਹਲਕਾ ਜਥੇਦਾਰ ਇੰਦਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਹਲਕੇ ਦੇ ਜਥੇਦਾਰੀ ਵਜੋਂ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਸਿੱਖੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿਣਗੇ | ਇਸ ਸਮੇਂ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਸਮੇਤ ਪੁੱਜੇ ਜਥੇਦਾਰਾਂ ਤੇ ਹੋਰਨਾਂ ਪੁੱਜੀਆਂ ਸੰਗਤਾਂ ਦਾ ਪਿੰਡ ਵਾਸੀਆਂ ਵਲੋਂ ਧੰਨਵਾਦ ਕੀਤਾ | ਇਸ ਸਮੇਂ ਜਥੇਦਾਰ ਮਹਿਤਾਬ ਸਿੰਘ ਲੋਪੋ, ਜਥੇਦਾਰ ਮੇਜਰ ਸਿੰਘ ਚੂਹੜਚੱਕ, ਜਸਵਿੰਦਰ ਸਿੰਘ ਜੱਸਾ, ਵਿਜੇ ਸਿੰਘ ਕੋਠੇ ਸ਼ੇਰ ਜੰਗ, ਸਰਪੰਚ ਬੀਬੀ ਚਰਨਜੀਤ ਕੌਰ ਕਾਉਂਕੇ, ਪੰਚ ਬੀਬੀ ਸਰਬਜੀਤ ਕੌਰ, ਪੰਚ ਬੂਟਾ ਸਿੰਘ, ਜਸਦੇਵ ਸਿੰਘ ਸੀਨੀਅਰ ਆਗੂ, ਗੱਜਣ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਸੂਬੇਦਾਰ ਅਵਤਾਰ ਸਿੰਘ, ਦਰਸ਼ਨ ਸਿੰਘ ਦੇਹੜਕਾ ਸਾਬਕਾ ਪੰਚ, ਗੁਰਮੇਲ ਸਿੰਘ ਫੌਜੀ ਤਖਤੂਪੁਰਾ, ਨਰਾਇਣ ਸਿੰਘ ਰੂਪਾ ਪੱਤੀ, ਪਰਪਿੰਾਦਰ ਸਿੰਘ, ਗ੍ਰੰਥੀ ਗੁਰਸੇਵਕ ਸਿੰਘ, ਪ੍ਰਧਾਨ ਡਾ: ਜੋਰਾਵਰ ਸਿੰਘ, ਜਥੇਦਾਰਨੀ ਬੀਬੀ ਪਰਮਜੀਤ ਕੌਰ, ਜਥੇਦਾਰਨੀ ਬੀਬੀ ਸਵਰਨ ਕੌਰ, ਗੁਰਪ੍ਰੀਤ ਕੌਰ, ਬੀਬੀ ਸਵਰਨ ਕੌਰ ਕਾਉਂਕੇ, ਮਾਤਾ ਸੁਰਜੀਤ ਕੌਰ, ਮਾਤਾ ਸੁਖਦਿਆਲ ਕੌਰ, ਬੀਬੀ ਕਰਮਜੀਤ ਕੌਰ, ਮਾਤਾ ਅਮਰੋ ਕੌਰ ਸਮੇਤ ਹਲਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਆਈ.ਏ. ਸਟਾਫ਼ ਨੇ ਬੇਟ ਇਲਾਕੇ ਵਿਚੋਂ 258 ਗ੍ਰਾਮ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਕਾਬੂ ਅਗਲੀ ਖ਼ਬਰ 270 ਗ੍ਰਾਮ ਹੈਰੋਇਨ, ਮੋਟਰਸਾਈਕਲ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।