01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਆਟਾ ਚੱਕੀ 'ਚੋਂ 5500 ਰੁਪਏ ਦੀ ਨਕਦੀ ਅਤੇ 25 ਲੀਟਰ ਤੇਲ ਚੋਰੀ

ਅਜੀਤ ਡੈਸਕ 19-06-2025
ਸਿੱਧਵਾਂ ਬੇਟ, 18 ਜੂਨ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਵਿਚ ਬੇਖੌਫ਼ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ | ਬੀਤੀ ਰਾਤ ਵੀ ਚੋਰਾਂ ਨੇ ਸਥਾਨਿਕ ਕਸਬੇ ਦੇ ਨਾਮਵਾਰ ਢੰਡ ਪਰਿਵਾਰ ਦੀ ਜਨੇਤਪੁਰਾ ਰਾਹ 'ਤੇ ਸਥਿੱਤ ਆਟਾ ਚੱਕੀ ਵਿਚੋਂ 5500 ਰੁਪਏ ਦੀ ਨਕਦੀ ਅਤੇ ਤੇਲ ਚੋਰੀ ਕਰ ਲਿਆ | ਚੱਕੀ ਦੇ ਮਾਲਕ ਬਿਕਰਮ ਢੰਡ, ਘਣਸ਼ਾਮ ਢੰਡ ਅਤੇ ਰਾਮ ਲੁਭਾਇਆ ਢੰਡ ਨੇ ਦੱਸਿਆ ਕਿ 15 ਜੂਨ ਨੂੰ ਵੀ ਚੋਰ ਸਾਡੀ ਚੱਕੀ ਦੀ ਛੱਤ ਉੱਪਰ ਬਣੇ ਦਰਵਾਜ਼ੇ ਦੀ ਗਰਿੱਲ ਤੋੜ ਕੇ ਚੋਰ ਅੰਦਰ ਆਏ ਅਤੇ ਉਨ੍ਹਾਂ ਨੇ ਗੱਲੇ ਵਿਚ ਪਈ ਕਰੀਬ 5 ਹਜ਼ਾਰ ਦੀ ਨਕਦੀ ਚੁਰਾ ਲਈ | ਅਸੀਂ ਅਜੇ ਚੋਰਾਂ ਦੀ ਭਾਲ ਵਿਚ ਸੀ ਕਿ ਲੰਘੀ ਰਾਤ ਫਿਰ ਚੋਰਾਂ ਦੇ ਉਸੇ ਰਸਤੇ ਅੰਦਰ ਵੜ ਕੇ ਗੱਲੇ ਵਿਚ ਪਈ ਕਰੀਬ 500 ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਨਾਲ ਦੇ ਕਮਰੇ ਵਿਚ ਪਏ ਸਰੋਂ ਦੇ ਤੇਲ ਵਾਲੇ ਡਰੰਮ ਵਿਚੋਂ ਪੰਜ-ਪੰਜ ਲੀਟਰ ਦੀਆਂ ਕੇਨੀਆਂ ਭਰ ਕੇ ਲੈ ਗਏ | ਜਿਸ ਦੀ ਕੀਮਤ 3800 ਦੇ ਕਰੀਬ ਹੈ | ਉਨ੍ਹਾਂ ਦੱਸਿਆ ਕਿ ਚੋਰ ਇਕ ਕਮਰੇ ਵਿਚ ਸੁੱਤੇ ਪਏ ਪ੍ਰਵਾਸੀ ਮਜ਼ਦੂਰ ਦਾ ਸੈਮਸੰਗ ਕੰਪਨੀ ਦਾ ਮੋਬਾਇਲ ਵੀ ਚੁੱਕ ਕੇ ਲੈ ਗਏ | ਬਿਕਰਮ ਢੰਡ ਨੇ ਦੱਸਿਆ ਕਿ ਸਾਨੂੰ ਇਸ ਦਾ ਪਤਾ ਉਦੋਂ ਲੱਗਾ, ਜਦੋਂ ਮੈਂ ਸਵੇਰੇ ਚੱਕੀ ਦਾ ਦਰਵਾਜ਼ਾ ਖੋਲਿਆ | ਇਸ ਮੌਕੇ ਸਾਬਕਾ ਪੰਚ ਹਰੀ ਓਮ ਨੇ ਥਾਣਾ ਸਿੱਧਵਾਂ ਬੇਟ ਦੇ ਮੁਨਸ਼ੀ ਨੂੰ ਸੂਚਨਾ ਦਿੱਤੀ | ਉਪਰੰਤ ਥਾਣੇ ਦੇ ਸਹਾਇਕ ਮੁਖੀ ਐੱਸ.ਆਈ. ਕਰਮਜੀਤ ਸਿੰਘ ਅਤੇ ਏ.ਐੱਸ.ਆਈ. ਪਰਮਜੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ | ਉਨ੍ਹਾਂ ਆਖਿਆ ਕਿ ਇਹ ਕਾਰਾ ਕਿਸੇ ਭੇਤੀ ਬੰਦੇ ਦਾ ਹੋ ਸਕਦਾ ਹੈ, ਜਿਸ ਨੂੰ ਉੱਪਰਲੇ ਦਰਵਾਜ਼ੇ ਬਾਰੇ ਪੂਰੀ ਜਾਣਕਾਰੀ ਸੀ | ਉਨ੍ਹਾਂ ਨੇ ਚੋਰਾਂ ਦਾ ਜਲਦੀ ਪਤਾ ਲਗਾ ਲੈਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਸਾਬਕਾ ਪੰਚ ਸੁਖਦਿਆਲ ਸਿੰਘ ਪੰਨੂੰ, ਸੁਖਦੇਵ ਸਿੰਘ ਪੰਨੂੰ, ਰਾਜ ਕੁਮਾਰ ਅਤੇ ਹੋਰ ਲੋਕਾਂ ਨੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ |
ਪਿਛਲੀ ਖ਼ਬਰ ਦਾਖਾ ਪੁਲਿਸ ਵਲੋਂ ਪੋਸਤ (ਡੋਡਿਆਂ) ਸਮੇਤ ਰਾਜੂ ਸਾਹਨੀ ਗਿ੍ਫ਼ਤਾਰ ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਨੇ ਬੇਟ ਇਲਾਕੇ ਵਿਚੋਂ 258 ਗ੍ਰਾਮ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।