ਜਗਰਾਉਂ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ-ਸਿੱਧਵਾਂ ਬੇਟ ਰੋਡ 'ਤੇ ਅੱਜ ਦੁਪਹਿਰ ਬਾਅਦ ਦੋ ਬਾਈਕ ਸਵਾਰਾਂ ਨੇ ਫ਼ਿਲਮੀ ਅੰਦਾਜ਼ 'ਚ ਚੱਲਦੇ ਮੋਟਰਸਾਈਕਲ ਸਵਾਰ ਦੇ ਜੇਬ ਕੱਟ ਲਈ ਹੈ | ਇਸ ਸਬੰਧੀ ਕੁਲਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਜਗਰਾਉਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਿੱਧਵਾਂ ਬੇਟ ਤੋਂ ਜਗਰਾਉਂ ਆਪਣੀ ਬਾਈਕ 'ਤੇ ਆ ਰਹੇ ਸਨ, ਜਦ ਬਿਜਲੀ ਘਰ ਜਗਰਾਉਂ ਕੋਲ ਪਹੁੰਚੇ ਤਾਂ ਪਿਛੋ ਆ ਰਹੇ ਦੋ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਵਾਰਾਂ ਨੇ ਬਰਾਬਰ ਆ ਕੇ ਫੁਰਤੀ ਨਾਲ ਜੇਬ ਨੂੰ ਕੱਟ ਕੇ ਫਰਾਰ ਹੋ ਗਏ | ਮੇਰੀ ਜੇਬ ਵਿਚ 1500 ਰੁਪਏ, ਡਰਾਈਵਿੰਗ ਲਾਇਸੈਂਸ ਤੇ ਅਧਾਰ ਕਾਰਡ ਮੌਜੂਦ ਸਨ | ਇਸ ਸਬੰਧੀ ਕੁਲਵਿੰਦਰ ਸਿੰਘ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰਨਗੇ |