31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

20 ਕਿੱਲੋਮੀਟਰ ਦੇ ਖੇਤਰ 'ਚ ਆਉਂਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਟੋਲ ਮੁਕਤ ਕਰਾਉਣ ਲਈ ਦਿੱਤਾ ਧਰਨਾ

ਅਜੀਤ ਡੈਸਕ 19-06-2025
ਅਟਾਰੀ, 18 ਜੂਨ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਵਾਹਗਾ ਸਰਹੱਦ 'ਤੇ ਸਥਿਤ ਛਿੱਡਣ ਟੋਲ ਪਲਾਜਾ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਧਰਨਾ ਦਿੱਤਾ ਗਿਆ | ਧਰਨੇ ਦਾ ਮੁੱਖ ਮਕਸਦ ਅਟਾਰੀ ਬਾਰਡਰ ਅਧੀਨ 20 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਪਿੰਡਾਂ ਦੇ ਵਾਸੀਆਂ ਨੂੰ ਟੋਲ ਤੋਂ ਮੁਕਤ ਕਰਾਉਣਾ ਹੈ | ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਗੱਲਬਾਤ ਕਰਦੇ ਦੱਸਿਆ ਕਿ ਛਿੱਡਣ ਟੋਲ ਪਲਾਜਾ ਉੱਪਰ ਨਵੀਂ ਪਾਰਟੀ ਆਈ ਹੈ, ਜੋ ਸਰਹੱਦੀ ਲੋਕਾਂ ਨੂੰ ਪਰਚੀ ਕੱਟ ਰਹੀ ਹੈ | ਸਰਹੱਦੀ ਪਿੰਡਾਂ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਲਾਂਘੇ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੰੂ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਟੋਲ ਪਲਾਜਾ ਕਰਮਚਾਰੀਆਂ ਨੂੰ ਤਾੜਨਾ ਕੀਤੀ ਗਈ ਹੈ ਕਿ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਵਾਹਨਾਂ ਦੀ ਪਰਚੀ ਕੱਟੀ ਤਾਂ 22 ਜੂਨ ਨੂੰ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਕਾ. ਬਲਵਿੰਦਰ ਸਿੰਘ ਝਬਾਲ, ਮੁਖਤਾਰ ਸਿੰਘ ਮਹਾਵਾ, ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਬੂਟਾ ਸਿੰਘ ਮੋਦੇ, ਸੰਤੋਖ ਸਿੰਘ ਬੱਚੀਵਿੰਡ, ਹਰਪ੍ਰੀਤ ਸਿੰਘ ਅਟਾਰੀ, ਹਰਜੋਧਬੀਰ ਸਿੰਘ ਅਟਾਰੀ, ਬੂਟਾ ਸਿੰਘ ਰੋੜਾਵਾਲਾ, ਰਜਿੰਦਰ ਸਿੰਘ ਲਹੌਰੀ ਮੱਲ ਅਤੇ ਬਾਬਾ ਅਰਜਨ ਸਿੰਘ ਵਲੋਂ ਵੀ ਧਰਨੇ ਨੂੰ ਸੰਬੋਧਨ ਕੀਤਾ ਗਿਆ |
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਫ਼ਿਲਮੀ ਅੰਦਾਜ਼ 'ਚ ਬਾਈਕ ਸਵਾਰਾਂ ਨੇ ਚੱਲਦੇ ਬਾਈਕ ਸਵਾਰ ਦੀ ਕੱਟੀ ਜੇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।