30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਜੰਮਣ ਭੋਇੰ ਦੀ ਨਹਿਰ ਦੇ ਪਾਣੀ 'ਚ ਪ੍ਰਵਾਹ ਕੀਤੀਆਂ ਵਿਸ਼ਵ ਪ੍ਰਸਿੱਧ ਆਰਟਿਸਟ ਅਵਤਾਰਜੀਤ ਸਿੰਘ ਦੀਆਂ ਅਸਥੀਆਂ

ਅਜੀਤ ਡੈਸਕ 19-06-2025
ਜਗਰਾਉਂ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਵਿਸ਼ਵ ਪ੍ਰਸਿੱਧ ਆਰਟਿਸਟ, ਚਿੰਤਰਕਾਰ ਤੇ ਮੂਰਤੀਕਾਰ ਅਵਤਾਰਜੀਤ ਸਿੰਘ ਧੰਜਲ ਜਿਨ੍ਹਾਂ ਦਾ ਪਿਛਲੇ ਦਿਨੀਂ ਇੰਗਲੈਂਡ ਦੀ ਧਰਤੀ 'ਤੇ ਦਿਹਾਂਤ ਹੋ ਗਿਆ ਸੀ, ਸਵ: ਧੰਜਲ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅਸਥੀਆਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਡੱਲਾ ਪੱੁਜੀਆਂ, ਜਿੱਥੇ ਪਿੰਡ ਦੇ ਪਤਵੰਤਿਆਂ ਤੇ ਚੋਣਵੇਂ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਪਿੰਡ ਨੇੜਿਓ ਲੰਘਦੀ ਨਹਿਰ 'ਚ ਜਲ ਪ੍ਰਵਾਹ ਕੀਤੀਆਂ ਗਈਆਂ | ਇਥੇ ਇਹ ਵੀ ਦੱਸਣਯੋਗ ਹੈ ਕਿ ਅਵਤਾਰਜੀਤ ਸਿੰਘ ਧੰਜ਼ਲ ਬੇਹੱਦ ਗੰਭੀਰ, ਸੰਵੇਦਨਸ਼ੀਲ ਅਤੇ ਉੱਚ ਕੋਟੀ ਦੇ ਆਰਟਿਸਟ ਸਨ, ਜਿਨ੍ਹਾਂ ਦੀਆਂ ਬੇਹਤਰੀਨ ਪੇਂਟਿੰਗ, ਮੂਰਤੀਆਂ ਅਤੇ ਹੋਰਨਾਂ ਕਲਾਤਮਿਕ ਚਿੱਤਰ ਆਲਮੀ ਪੱਧਰ 'ਤੇ ਮਸ਼ਹੂਰ ਸਨ | ਉਨ੍ਹਾਂ ਦੀ ਅੰਤਿਮ ਵਿਦਾਇਗੀ ਮੌਕੇ ਮਾਹੌਲ ਬੇਹੱਦ ਭਾਵੁਕ ਸੀ ਤੇ ਹਾਜ਼ਰੀਨ ਨੇ ਆਪਣੇ ਮਹਿਬੂਬ ਤੇ ਮਹਾਨ ਆਰਟਿਸਟ ਨੂੰ ਸੇਜ਼ਲ ਅੱਖਾਂ ਨਾਲ ਵਿਦਾਈ ਦਿੱਤੀ | ਇੰਗਲੈਂਡ ਤੋਂ ਉਚੇਚੇ ਤੌਰ 'ਤੇ ਅਸਥੀਆਂ ਲੈ ਕੇ ਪੁੱਜੇ ਸ: ਧੰਜਲ ਦੇ ਮਹਿਲਾ ਦੋਸਤ ਡੈਨੀਅਲ ਨੇ ਅਸਥੀਆਂ ਪ੍ਰਵਾਹ ਕਰਨ ਵੇਲੇ ਆਪਣੇ ਮਹਿਬੂਬ ਦੋਸਤ ਨੂੰ ਨਮ ਅੱਖਾਂ ਨਾਲ ਅਲਵਿਦਾ ਕੀਤਾ ਤੇ ਉਨ੍ਹਾਂ ਦੀਆਂ ਅਸਥੀਆਂ ਦੇ ਨਾਲ ਇੰਗਲੈਂਡ ਤੋਂਾ ਲਿਆਂਦੇ ਖੂਬਸੂਰਤ ਫੁੱਲ ਵੀ ਜਲ ਪ੍ਰਵਾਹ ਕੀਤੇ | ਇਸ ਮੌਕੇ ਮੈਡਮ ਡੈਨੀਅਲ ਅਵਤਾਰਜੀਤ ਧੰਜਲ ਦੀ ਭੈਣ ਜਸਵੰਤ ਕੌਰ ਨਾਲ ਗਲ ਲੱਗ ਕੇ ਬੇਹੱਦ ਭਾਵੁਕ ਹੋ ਗਏ | 'ਅਜੀਤ' ਨਾਲ ਗੱਲਬਾਤ ਦੌਰਾਨ ਡੈਨੀਅਲ ਨੇ ਅਵਤਾਰਜੀਤ ਸਿੰਘ ਨੂੰ ਇਕ ਮਹਾਨ ਆਰਟਿਸਟ ਦੱਸਿਆ | ਉਨ੍ਹਾਂ ਕਿਹਾ ਕਿ ਅਵਤਾਰਜੀਤ ਸਿੰਘ ਸੂਖਮ, ਸੰਵੇਦਨਸ਼ੀਲ ਆਰਟਿਸਟ ਦੇ ਨਾਲ ਨਿਮਰ ਤੇ ਨੇਕਦਿਲ ਇਨਸਾਨ ਸਨ | ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਨੇ ਸਵ: ਅਵਤਾਰਜੀਤ ਸਿੰਘ ਧੰਜ਼ਲ ਦੇ ਕਲਾਤਮਿਕ ਸਫ਼ਰ ਦੀ ਗੱਲ ਕਰਦਿਆਂ ਦੱਸਿਆ ਕਿ ਸ: ਧੰਜ਼ਲ ਧੀ ਦੁਨੀਆਂ ਭਰ 'ਚ ਆਪਣੀ ਕਲਾਕਿ੍ਤੀਆਂ ਦੀ ਮਹਿਕ ਬਿਖੇਰੀ, ਪ੍ਰੰਤੂ ਉਨ੍ਹਾਂ ਦਾ ਦਿਲ ਆਖਰੀ ਸਾਹ ਤੱਕ ਆਪਣੇ ਪਿੰਡ ਡੱਲਾ ਲਈ ਧੜਕਦਾ ਰਿਹਾ | ਇਸ ਮੌਕੇ ਅਵਤਾਰਜੀਤ ਸਿੰਘ ਧੰਜ਼ਲ ਦੀ ਭੈਣ ਜਸਵੰਤ ਕੌਰ, ਇੰਦਰਜੀਤ ਸਿੰਘ, ਡਾ. ਜਗਤਾਰ ਸਿੰਘ ਸੈਦੋਕੇ, ਅਵਤਾਰ ਸਿੰਘ, ਡਾ. ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਲੁਧਿਆਣਾ, ਸੁੱਖਮੰਦਰ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਨੰਬਰਦਾਰ, ਜਗਜੀਤ ਸਿੰਘ, ਬਲਜੀਤ ਸਿੰਘ ਬਰਮਾ ਵਾਲੇ, ਸੁਦਾਗਰ ਸਿੰਘ ਪੰਚ ਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਮਲਾ ਕਲਰਕਾਂ ਦੇ ਦਫ਼ਤਰ ਦੀ ਸੀਨੀ: ਡਿਪਟੀ ਮੇਅਰ ਵਲੋਂ ਚੈਕਿੰਗ ਅਗਲੀ ਖ਼ਬਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਬੂਥ ਪੱਧਰ ਤੱਕ ਹੋਣਾ ਪਵੇਗਾ ਸਰਗਰਮ-ਡਾ. ਅਮਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।