ਰਾਏਕੋਟ, 18 ਜੂਨ (ਸੁਸ਼ੀਲ)-ਕਾਂਗਰਸ ਪਾਰਟੀ ਵਲੋਂ ਆਗਾਮੀ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੁਹਿੰਮ 'ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ' ਤਹਿਤ ਹਲਕਾ ਕੋਆਰਡੀਨੇਟਰਾਂ ਵਲੋਂ ਕਾਂਗਰਸੀ ਵਰਕਰਾਂ ਅਤੇ ਆਹੁਦੇਾਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਸਿਲਸਿਲੇ ਤਹਿਤ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਕਮਿਊਨਟੀ ਹਾਲ ਵਿਖੇ ਇੱਕ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਤੇ ਹਲਕਾ ਰਾਏਕੋਟ ਦੇ ਕੋਆਰਡੀਨੇਟਰ ਗੁਰਵੀਰ ਸਿੰਘ ਭੱਠਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਬੂਥ ਪੱਧਰ ਤੱਕ ਮਜ਼ਬੂੂਤ ਕਰਨ ਲਈ ਪਾਰਟੀ ਹਾਈਕਮਾਨ ਵਲੋਂ 'ਜੁੜੇਗਾ ਬਲਾਕ-ਜਿੱਤੇਗੀ ਕਾਂਗਰਸ' ਦੇ ਨਾਅਰੇ ਹੇਠ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਪਾਰਟੀ ਵਲੋਂ ਹਰ ਬੂਥ 'ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਹਰੇਕ ਬੂਥ 'ਤੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ 7 ਸੀਨੀਅਰ ਕਾਂਗਰਸੀ ਵਰਕਰ, ਸੱਤ ਔਰਤ ਵਰਕਰ ਅਤੇ ਸੱਤ ਨੌਜਵਾਨ ਪਾਰਟੀ ਵਰਕਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਕਾਂਗਰਸੀ ਅਹੁਦੇਦਾਰਾਂ ਨੂੰ ਇਹ ਕਮੇਟੀਆਂ ਬਨਾਉਣ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਅਤੇ ਸਰਗਰਮ ਹੋਣ ਦੀ ਅਪੀਲ ਕੀਤੀ | ਇਸ ਮੌਕੇ ਬੋਲਦੇ ਹੋਏ ਹਲਕਾ ਕੋਆਰਡੀਨੇਟਰ ਗੁਰਵੀਰ ਸਿੰਘ ਭੱਠਲ ਨੇ ਕਿਹਾ ਕਿ ਮੌਜ਼ੂਦਾ ਆਪ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ | ਮੀਟਿੰਗ ਨੂੰ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਬਲਾਕ ਪ੍ਰਧਾਨ ਜਗਦੀਪ ਸਿੰਘ ਰੱਤੋਵਾਲ, ਪ੍ਰਧਾਨ ਗੁਰਜੰਟ ਸਿੰਘ, ਪ੍ਰਧਾਨ ਹਰਪ੍ਰੀਤ ਸਿੰਘ, ਏਵੰਤ ਜੈਨ ਵਲੋਂ ਵੀ ਸੰਬੋਧਨ ਕੀਤਾ ਗਿਆ | ਮੀਟਿੰਗ 'ਚ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਜ਼ਿਲ੍ਹਾ ਜਨ: ਸਕੱਤਰ ਹਰਵਿੰਦਰ ਸਿੰਘ, ਯੂਥ ਆਗੂ ਪ੍ਰਦੀਪ ਗਰੇਵਾਲ, ਨਿਰੰਜਣ ਸਿੰਘ ਕਾਲਾ, ਨਰੈਣ ਦੱਤ ਕੌਸ਼ਿਕ, ਪ੍ਰਭਦੀਪ ਸਿੰਘ ਨਾਰੰਗਵਾਲ, ਬਲਜੀਤ ਸਿੰਘ ਹਲਵਾਰਾ, ਓ.ਐੱਸ.ਡੀ. ਜਗਪ੍ਰੀਤ ਸਿੰਘ ਬੁੱਟਰ, ਕਮਲਪ੍ਰੀਤ ਸਿੰਘ ਬੁੱਟਰ, ਤੇਜਿੰਦਰ ਸਿੰਘ ਖੰਨਾ, ਵਿਨੋਦ ਜੈਨ, ਕੌਂਸਲਰ ਕਮਲਜੀਤ ਵਰਮਾ, ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ, ਮੇਜਰ ਸਿੰਘ ਬਸਰਾਵਾਂ, ਅਵਤਾਰ ਸਿੰਘ ਸਾਬਕਾ ਸਰਪੰਚ, ਚੇਅਰਮੈਨ ਅਵਤਾਰ ਸਿੰਘ ਗਿੱਲ, ਸੂਬੇਦਾਰ ਅਮਰਜੀਤ ਸਿੰਘ, ਵਰਿੰਦਰ ਵਿੱਕੀ, ਪਵਿੱਤਰ ਸਿੰਘ ਦੱਧਾਹੂਰ, ਗੁਰਪ੍ਰੀਤ ਸਿੰਘ ਦੱਧਾਹੂਰ, ਰਛਪਾਲ ਸਿੰਘ ਸੀਲੋਆਣੀ, ਜਸਵੀਰ ਸਿੰਘ ਅੱਬੂਵਾਲ, ਪਰਦੀਪ ਸਿੰਘ ਗਰੇਵਾਲ, ਸਤਨਾਮ ਸੱਤਾ, ਲਖਵੀਰ ਸਿੰਘ ਲੋਹਟਬੱਦੀ, ਸੁਖਭਿੰਦਰ ਸਿੰਘ ਝੋਰੜਾਂ, ਛੋਟਾ ਸਿੰਘ ਤੁੰਗਾਹੇੜੀ, ਕਮਲਜੀਤ ਕੌਰ ਜ਼ਿਲ੍ਹਾ ਪ੍ਰੀਸਦ ਮੈਂਬਰ, ਸਾਬਕਾ ਸਰਪੰਚ ਭੁੁਪਿੰਦਰ ਕੌਰ, ਸ਼ਬੀਨਾ ਬੇਗਮ, ਸੂਬੇਦਾਰ ਕੇਵਲ ਸਿੰਘ ਲੋਹਟਬੱਦੀ, ਆਤਮਾ ਸਿੰਘ ਲੋਹਟਬੱਦੀ, ਬਲਜੀਤ ਸਿੰਘ ਤਾਜਪੁਰ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਦੁੱਲਾ ਗਰੇਵਾਲ, ਲਵਿੰਦਰਪਾਲ ਸਿੰਘ ਬੁਰਜ ਹਕੀਮਾਂ, ਗੁਰਜੀਤ ਸਿੰਘ ਰਾਜੋਆਣਾ, ਗਿਆਨੀ ਗੁਰਦਿਆਲ ਸਿੰਘ, ਜੋਗਿੰਦਰਪਾਲ ਮੱਕੜ, ਕੌਂਸਲਰ ਇਮਰਾਨ ਖਾਨ, ਸਰਪੰਚ ਮੇਜਰ ਸਿੰਘ ਧੂਰਕੋਟ, ਦਰਸ਼ਨ ਸਿੰਘ ਮਾਨ, ਗੁਰਮਨਪ੍ਰੀਤ ਸਿੰਘ ਗੋਲਡੀ, ਜੱਗਾ ਰਾਏਕੋਟ, ਸਤਪਾਲ ਸਿੰਘ, ਭੁਪਿੰਦਰ ਸਿੰਘ ਦੱਧਾਹੂਰ, ਮੰਗਤ ਰਾਏ ਬਾਂਸਲ, ਲਵਿੰਦਰਪਾਲ ਸਿੰਘ ਬੁਰਜ ਹਕੀਮਾਂ ਆਦਿ ਹਾਜ਼ਰ ਸਨ |