30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਬਿਜਲੀ ਬੋਰਡ 'ਚ ਠੇਕਾ ਕੰਪਨੀ ਵਲੋਂ ਮੁਲਾਜ਼ਮਾਂ ਦੀ ਮਿਹਨਤ 'ਤੇ ਲੁੱਟ

ਅਜੀਤ ਡੈਸਕ 19-06-2025
ਗੁਰੂਸਰ ਸੁਧਾਰ, 18 ਜੂਨ (ਜਗਪਾਲ ਸਿੰਘ ਸਿਵੀਆਂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਅਧੀਨ ਠੇਕਾ ਕੰਪਨੀ ਵਿਜਨ ਪਲੱਸ ਵਲੋਂ ਲੁਧਿਆਣਾ ਸਬ ਅਰਬਨ ਮੰਡਲ ਦੀਆਂ ਸਬ ਡਵੀਜ਼ਨਾਂ ਅੱਡਾ ਦਾਖਾ, ਜਗਰਾਉਂ, ਰਾਏਕੋਟ ਅਤੇ ਪੰਜਾਬ ਦੀਆਂ ਹੋਰ ਸਬ ਡਵੀਜ਼ਨਾਂ 'ਚ ਕੰਮ ਕਰਦੇ ਸੀ.ਐੱਚ.ਬੀ ਅਤੇ ਸੀ.ਐੱਚ.ਡਬਲਿਊ ਬਿਜਲੀ ਕਾਮੇ ਜਿਨ੍ਹਾ ਦੇ ਇਕੋ ਜਿਹਾ ਕੰਮ ਹੁੰਦਿਆਂ ਹੋਇਆ ਵੀ ਸੀ.ਐੱਚ.ਬੀ (ਮੋਟਰਸਾਈਕਲ ਤੇ ਕੰਪਲੇਂਟ ਹੈਂਡਲਿੰਗ ਟੀਮ) ਦੀ 14300 ਦੇ ਕਰੀਬ ਤਨਖ਼ਾਹ ਦੀ ਤੁਲਨਾ 'ਚ ਸੀ.ਐੱਚ.ਬੀ. ਬਿਜਲੀ ਕਾਮਿਆਂ ਨੂੰ ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਹੱਲ ਲਈ ਅਲਾਟ ਕੀਤੀਆਂ ਡੀਜ਼ਲ ਗੱਡੀਆਂ 'ਚ ਤੇਲ ਪਾਉਣ ਦੇ ਨਾਂਅ 'ਤੇ 14,000 ਰੁਪਏ 'ਚੋਂ 2,000 ਰੁਪਏ ਦੀ ਕਟੌਤੀ ਕਰਦਿਆਂ ਇਨ੍ਹਾਂ ਕਾਮਿਆਂ ਦੀ ਨਿਗੂਣੀ ਤਨਖ਼ਾਹ 'ਤੇ ਵੱਡਾ ਡਾਕਾ ਮਾਰਿਆ ਜਾ ਰਿਹਾ ਹੈ | ਪ੍ਰਾਪਤ ਸਰਕਾਰੀ ਦਸਤਾਂਵੇਜਾਂ ਅਨੁਸਾਰ ਪੀ.ਐੱਸ.ਪੀ.ਸੀ ਐੱਲ ਵਲੋਂ ਇਸ ਕੰਪਨੀ ਨੂੰ 21250 ਰੁਪਏ ਦੀ ਅਦਾਇਗੀ ਮਹੀਨੇ ਭਰ ਦੇ ਡੀਜ਼ਲ ਲਈ ਦਿੱਤੇ ਜਾਣ ਦੇ ਬਾਵਜੂਦ ਇਸ ਕੰਪਨੀ ਵਲੋਂ ਗਰਮੀ ਦੀ ਤਪਸ਼ 'ਚ ਖ਼ਤਰਨਾਕ ਬਿਜਲੀ ਮੁਰੰਮਤ ਦੇ ਕੰਮ ਕਰਦੇ ਇਨ੍ਹਾਂ ਬਿਜਲੀ ਕਾਮਿਆਂ ਦੀ ਮਿਹਨਤਾਨੇ 'ਤੇ ਪਿਛਲੇ ਕਈ ਵਰਿ੍ਹਆਂ ਤੋਂ ਖੁੱਲੀ ਲੁੱਟ ਕੀਤੀ ਜਾ ਰਹੀ ਹੈ | ਪੀ.ਐੱਸ.ਪੀ.ਸੀ.ਐੱਲ ਦੀ ਸਬ-ਡਵੀਜਨ ਸੁਧਾਰ ਵਿਖੇ ਤਾਇਨਾਤ ਸੀ.ਐੱਚ.ਬੀ ਬਿਜਲੀ ਕਾਮੇ ਦੀ ਡਿਊਟੀ ਨੂੰ ਕੰਪਨੀ ਦੇ ਕਾਗਜਾਂ ਵਿਚ ਦਾਖਾ ਡਵੀਜਨ ਵਿਚ ਸੀ.ਐੱਚ.ਡਬਲਿਊ ਵਜੋਂ ਗੱਡੀ 'ਤੇ ਦਿਖਾਈ ਗਈ ਹੈ, ਪਰ ਉਸ ਤੋਂ ਪਿਛਲੇ ਸਾਲ ਦੇ ਦਸੰਬਰ ਮਹੀਨੇ ਤੋਂ ਉਸ ਦੀ ਡਿਊਟੀ ਬੋਪਾਰਾਏ ਕਲਾਂ ਵਿਚ ਮੋਟਰਸਾਈਕਲ ਰਾਹੀਂ ਕੰਪਲੇਂਟ ਵਾਲੇ ਸੀ.ਐੱਚ.ਬੀ 'ਚ ਵਜੋਂ ਕਰਵਾਈ ਜਾ ਰਹੀ ਅਤੇ ਤਨਖ਼ਾਹ ਵੀ ਸੀ.ਐੱਚ.ਡਬਲਿਊ ਵਾਲੀ 2000 ਕੱਟ ਕੇ ਦਿੱਤੀ ਜਾ ਰਹੀ ਹੈ | ਇਕ ਸਬ ਡਵੀਜ਼ਨ ਦੇ ਕੰਪਨੀ ਸੁਪਰਵਾਈਜ਼ਰ ਨੇ ਫੋਨ 'ਤੇ ਗੱਲਬਾਤ ਦੌਰਾਨ ਇਸ ਕਟੌਤੀ ਨੂੰ ਸਰਕਾਰ ਨਾਲ ਕੀਤੇ ਐਗਰੀਮੈਂਟ ਦੇ ਹਵਾਲੇ ਨਾਲ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ | ਉਧਰ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਈ ਵਾਰ ਇਨ੍ਹਾਂ ਕੰਪਨੀਆਂ ਦੀ ਲੁੱਟ ਬਾਰੇ ਜਾਣੂੰ ਕਰਵਾਇਆ ਹੈ ਅਤੇ ਇਸ ਲੁੱਟ ਦਾ ਸਹਾਇਕ ਕਿਰਤ ਕਮਿਸ਼ਨਰ ਰਾਹੀਂ ਦਾ ਮੁਆਵਜ਼ਾ ਵੀ ਦਿਵਾਇਆ ਗਿਆ ਹੈ, ਉਨ੍ਹਾਂ ਜਿਹਾ ਕਿ ਜਲਦੀ ਹੀ ਇਸ ਲੁੱਟ ਨੂੰ ਬੰਦ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਬੂਥ ਪੱਧਰ ਤੱਕ ਹੋਣਾ ਪਵੇਗਾ ਸਰਗਰਮ-ਡਾ. ਅਮਰ ਸਿੰਘ ਅਗਲੀ ਖ਼ਬਰ ਸਰਪੰਚ ਭਿੰਦਾ ਸਦਕਾ ਘੁਮਾਣ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।