30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਰਪੰਚ ਭਿੰਦਾ ਸਦਕਾ ਘੁਮਾਣ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਸ਼ੁਰੂ <br/>

ਅਜੀਤ ਡੈਸਕ 19-06-2025
ਗੁਰੂਸਰ ਸੁਧਾਰ, 18 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਘੁਮਾਣ ਵਿਖੇ ਵਾਟਰ ਵਰਕਸ ਦੀ ਸਰਕਾਰੀ ਟੈਂਕੀ ਤੋਂ ਨਗਰ ਨਿਵਾਸੀਆਂ ਨੂੰ ਸਮੇਂ ਸਿਰ ਤੇ ਜ਼ਰੂਰਤ ਅਨੁਸਾਰ ਪਾਣੀ ਨਾ ਮਿਲਦਾ ਦੇਖ ਕੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਤੇ ਸਮੁੱਚੀ ਪੰਚਾਇਤ ਨੇ ਉਦਮ ਕਰਦਿਆਂ ਪਿੰਡ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾ ਦਿੱਤੀ ਹੈ | ਪਿੰਡ ਦੇ ਵਾਟਰ ਵਰਕਸ ਵਿਖੇ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਘੁਮਾਣ ਤੇ ਹੋਰਨਾਂ ਨੇ ਦੱਸਿਆ ਕਿ ਕਰੀਬ ਡੇਢ ਦਹਾਕੇ ਪੁਰਾਣੀ ਮੋਟਰ 'ਤੇ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਬਣਦੀ ਮਾਤਰਾ ਵਿਚ ਪਾਣੀ ਸਪਲਾਈ ਨਹੀਂ ਹੋ ਰਿਹਾ ਸੀ ਤੇ ਸਾਡੇ ਵਲੋਂ ਪਿੰਡ ਵਾਸੀਆਂ ਦੇ ਹਿਤਾਂ ਨੂੰ ਦੇਖਦਿਆਂ ਸਭ ਤੋਂ ਪਹਿਲਾਂ ਬਿਜਲੀ ਮਹਿਕਮੇ ਪਾਸੋਂ ਟਰਾਂਸਫਾਰਮਰ ਦਾ ਲੋਡ 25 ਕਿਲੋਵਾਟ ਕਰਵਾਇਆ ਗਿਆ, ਉਪਰੰਤ ਬੋਰ ਵਿਚਲੀ ਮੋਟਰ ਨੂੰ ਬਦਲ ਕੇ 25 ਹਾਰਸ ਪਾਵਰ ਕਰਨ ਤੇ ਪਾਣੀ ਵਾਲੀ ਜ਼ਮੀਨਦੋਜ ਪਾਈਪ (ਡਿਲੀਵਰੀ) ਨੂੰ ਵੀ ਹੋਰ ਵਧਾਇਆ ਗਿਆ ਹੈ | ਇਸ ਮੌਕੇ ਸਰਪੰਚ ਭੁਪਿੰਦਰ ਭਿੰਦਾ, ਯੂਥ ਆਗੂ ਗੁਰਮੁਖ ਸਿੰਘ ਘੁਮਾਣ, ਭੁਪਿੰਦਰਪਾਲ ਸਿੰਘ ਲਾਂਬਾ, ਜਗਦੇਵ ਸਿੰਘ, ਕੇਵਲ ਸਿੰਘ, ਰਵਿੰਦਰ ਸਿੰਘ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਘੁਮਾਣ (ਸੱਤੇ ਪੰਚ), ਨੰਬਰਦਾਰ ਜਸਵਿੰਦਰ ਸਿੰਘ ਜੱਸਾ, ਨੰਬਰਦਾਰ ਸਵਰਨ ਸਿੰਘ ਮੋਹਣਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਬਿਜਲੀ ਬੋਰਡ 'ਚ ਠੇਕਾ ਕੰਪਨੀ ਵਲੋਂ ਮੁਲਾਜ਼ਮਾਂ ਦੀ ਮਿਹਨਤ 'ਤੇ ਲੁੱਟ ਅਗਲੀ ਖ਼ਬਰ ਆਜ਼ਾਦੀ ਘੁਲਾਟੀਏ ਮਰਹੂਮ ਡਾ. ਕੇਹਰ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਡਾ. ਧਾਲੀਵਾਲ ਵਲੋਂ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।