31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਆਜ਼ਾਦੀ ਘੁਲਾਟੀਏ ਮਰਹੂਮ ਡਾ. ਕੇਹਰ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਡਾ. ਧਾਲੀਵਾਲ ਵਲੋਂ ਉਦਘਾਟਨ <br/>

ਅਜੀਤ ਡੈਸਕ 19-06-2025
ਸਿੱਧਵਾਂ ਬੇਟ, 18 ਜੂਨ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਅੰਦਰ ਏ.ਪੀ. ਰਿਫਾਇਨਰੀ ਵਲੋਂ 10 ਲੱਖ ਦੀ ਲਾਗਤ ਨਾਲ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਪਿੰਡ ਦੇ ਜੰਮਪਲ ਮਰਹੂਮ ਆਜ਼ਾਦੀ ਘੁਲਾਟੀਏ ਡਾ. ਕੇਹਰ ਸਿੰਘ ਦੀ ਯਾਦ ਵਿਚ ਤਿਆਰ ਕੀਤੀ ਲਾਇਬ੍ਰੇਰੀ ਦਾ ਉਦਘਾਟਨ ਵਰਲਡ ਕੈਂਸਰ ਕੇਅਰ ਆਰਗੇਨਾਈਜੇਸ਼ਨ ਦੇ ਅੰਬੈਸਡਰ ਡਾ. ਕੁਲਵੰਤ ਸਿੰਘ ਨੇ ਕਰਦੇ ਹੋਏ ਆਖਿਆ ਕਿ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੇ ਵਿਚ ਕੋਈ ਚੰਗੇ ਕੰਮ ਕਰ ਜਾਂਦਾ ਹੈ ਅਤੇ ਆਪਣੀ ਔਲਾਦ ਨੂੰ ਵਧੀਆ ਸੰਸਕਾਰ ਦਿੰਦਾ ਹੈ ਲੋਕ ਉਸ ਦਾ ਨਾਮ ਰਹਿੰਦੀ ਦੁਨੀਆਂ ਤੱਕ ਯਾਦ ਰੱਖਦੇ ਹਨ | ਉਨ੍ਹਾਂ ਆਖਿਆ ਕਿ ਡਾ. ਕੇਹਰ ਸਿੰਘ ਵੀ ਇਕ ਅਜਿਹੇ ਇਨਸਾਨ ਸਨ, ਜਿੰਨ੍ਹਾਂ ਵਿਚ ਜਿੱਥੇ ਦੇਸ਼ ਭਗਤੀ ਦਾ ਅਥਾਹ ਪਿਆਰ ਸੀ, ਉੱਥੇ ਉਹ ਲੋੜਵੰਦ ਲੋਕਾਂ ਦੀ ਹਮੇਸ਼ਾ ਮਦਦ ਕਰਦੇ ਰਹਿੰਦੇ ਸਨ | ਹੁਣ ਉਨ੍ਹਾਂ ਦੇ ਪੋਤਰੇ ਰਿਟਾ: ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਅਤੇ ਸਰਵਰਿੰਦਰ ਸਿੰਘ ਸਿੱਧੂ ਮੁਕਤਸਰ ਵੀ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹਿੰਦੇ ਹਨ | ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਏ.ਪੀ. ਰਿਫਾਇਨਰੀ ਦਾ ਧੰਨਵਾਦ ਕਰਦਿਆਂ ਹਮੇਸ਼ਾ ਆਪਣੀਆਂ ਸੇਵਾਵਾਂ ਆਪਣੇ ਪੁਰਖਿਆਂ ਦੇ ਪਿੰਡ ਸਿੱਧਵਾਂ ਬੇਟ ਨੂੰ ਦਿੰਦੇ ਰਹਿਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਏ.ਐੱਸ.ਆਟੋ ਮੋਬਾਇਲਜ਼ ਜਗਰਾਉਂ ਦੇ ਮਾਲਕ ਗੁਰਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਧੰਨਵਾਦੀ ਭਾਸ਼ਣ ਵਿਚ ਇਸ ਲਾਇਬ੍ਰੇਰੀ ਰਾਹੀਂ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਿਕਰ ਕੀਤਾ | ਇਸ ਮੌਕੇ ਜਸਜੀਤ ਸਿੰਘ ਗਿੱਲ, ਸਰਵਰਿੰਦਰ ਸਿੰਘ ਸਿੱਧੂ ਮੁਕਤਸਰ, ਰਜਿੰਦਰ ਜੈਨ, ਰਵੀ ਗੋਇਲ, ਅਰੁਣ ਗੋਇਲ, ਸ਼ਿਵ ਗੋਇਲ, ਰਾਜ ਕੁਮਾਰ ਭੱਲਾ, ਸਾਬਕਾ ਚੇਅਰਮਨ ਰਛਪਾਲ ਸਿੰਘ ਤਲਵਾੜਾ, ਗੁਰਚਰਨ ਸਿੰਘ ਸਿੱਧੂ, ਸੁਰੇਸ ਗਰਗ, ਰੌਬਿਨ ਸਿੱਧੂ, ਗੁਰਦੀਪ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਪੰਚ ਭਿੰਦਾ ਸਦਕਾ ਘੁਮਾਣ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਸ਼ੁਰੂ <br/> ਅਗਲੀ ਖ਼ਬਰ ਪਿੰਡ ਪੋਨਾ, ਮਲਕ, ਸਿੱਧਵਾਂ ਕਲਾਂ ਤੇ ਅਲੀਗੜ੍ਹ ਦੇ ਲੋਕਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।