13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮੈਂਗੋ ਮਹਾਂਉਤਸਵ ਭਜਨ ਸੰਧਿਆ 22 ਨੂੰ

ਅਜੀਤ ਡੈਸਕ 21-06-2025
ਮੋਗਾ, 20 ਜੂਨ (ਅਸ਼ੋਕ ਬਾਂਸਲ)-ਜੈ ਸ੍ਰੀ ਰਾਧੇ ਸ਼ਾਮ ਸੇਵਾ ਮੰਡਲ ਵਲੋਂ 22 ਜੂਨ ਨੂੰ ਮੋਗਾ ਦੇ ਚੋਖਾ ਪੈਲੇਸ ਵਿਚ ਕਰਵਾਈ ਜਾ ਰਹੀ ਵਿਸ਼ਾਲ ਤੀਸਰੀ ਸਾਲਾਨਾ ਮੈਂਗੋ ਮਹਾਂਉਤਸਵ ਭਜਨ ਸੰਧਿਆ ਵਿਚ ਪਹਿਲੀ ਵਾਰ ਦੀਦੀ ਪੂਜਾ ਸਖੀ ਪਹੁੰਚ ਰਹੇ ਹਨ, ਜੋ ਠਾਕੁਰ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਉਨ੍ਹਾਂ ਨਾਲ ਮੰਡਲ ਦੇ ਪ੍ਰਧਾਨ ਐਡਵੋਕੇਟ ਜੈ ਗੋਇਲ ਵੀ ਆਪਣੇ ਭਜਨਾਂ ਨਾਲ ਹਾਜ਼ਰੀ ਲਗਾਉਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਰਾਜਨ ਗੋਇਲ, ਨਿਤਿਨ ਗਰਗ ਤੇ ਰਜੀਵ ਗੁਪਤਾ ਨੇ ਦਸਿਆ ਕਿ 22 ਜੂਨ ਨੂੰ ਸ਼ਾਮ 6 ਵਜੇ ਹੋਣ ਵਾਲੀ ਭਜਨ ਸੰਧਿਆ ਵਿਚ ਪਹਿਲੀ ਵਾਰ ਪੂਜਾ ਸਖੀ ਠਾਕੁਰ ਦੇ ਭਜਨਾ ਦਾ ਗੁਣਗਾਨ ਕਰਨਗੇ |
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਸਰਾਫ਼ਾ ਬਜ਼ਾਰ 26 ਤੋਂ 29 ਜੂਨ ਤੱਕ ਬੰਦ ਰਹੇਗਾ ਅਗਲੀ ਖ਼ਬਰ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ, ਲੋਕਾਂ 'ਚ ਸਹਿਮ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।