ਮੁੱਲਾਂਪੁਰ-ਦਾਖਾ, 20 ਜੂਨ (ਨਿਰਮਲ ਸਿੰਘ ਧਾਲੀਵਾਲ)-ਸਵਰਨਕਾਰ ਸੰਘ ਐਸੋ: ਮੰਡੀ ਮੁੱਲਾਂਪੁਰ-ਦਾਖਾ (ਲੁਧਿ:) ਵਲੋਂ ਅਗਲੇ ਹਫ਼ਤੇ ਚਾਰ ਦਿਨ ਸਰਾਫ਼ਾ ਬਜ਼ਾਰ ਬੰਦ ਰਹਿਣ ਦੀ ਜਾਣਕਾਰੀ ਸਾਂਝੀ ਕੀਤੀ | ਸਵਰਨਕਾਰ ਸੰਘ ਐਸੋ: ਪ੍ਰਧਾਨ ਕੁਲਦੀਪ ਸਿੰਘ ਰਾਜੂ ਜ਼ਿਊਲਰ, ਉੱਪ ਪ੍ਰਧਾਨ ਸਤਵਿੰਦਰਪਾਲ ਸੱਤੀ ਅਨੁਸਾਰ ਐਸੋਸੀਏਸ਼ਨ ਵਲੋਂ ਫ਼ੈਸਲਾ ਲਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ 26-27-28-29 ਜੂਨ 2025 ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਸਰਾਫ਼ਾ ਬਜ਼ਾਰ ਮੰਡੀ ਮੁੱਲਾਂਪੁਰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ | ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸੋਨੇ ਦੇ ਕੰਮ ਵਿਚ ਲੱਗੇ ਸਾਰੇ ਦੁਕਾਨਦਾਰਾਂ ਨੇ ਆਪੋ-ਆਪਣੇ ਗ੍ਰਾਹਕਾਂ ਨੂੰ ਅਪੀਲ ਕੀਤੀ ਕਿ ਸੋਨੇ ਵਾਲੇ ਗਹਿਣੇ ਜਾਂ ਤਾਂ ਬੁੱਧਵਾਰ ਤੱਕ ਤਿਆਰ ਕਰਵਾਏ ਜਾਣ ਜਾਂ ਫਿਰ ਅਗਲੇ ਸੋਮਵਾਰ 30 ਜੂਨ ਤੋਂ ਦੁਕਾਨਾਂ ਨਿਰੰਤਰ ਖੁੱਲ੍ਹਣ ਵਾਲੇ ਸਮੇਂ ਵਿਚ ਮਿਲਿਆ ਜਾ ਸਕਦਾ | ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਵਾਪਰ ਨਾਲ ਜੁੜੀ ਸਵਰਨਕਾਰ ਸੰਘ ਐਸੋਸੀਏਸ਼ਨ, ਕਿਤਾਬ ਐਸੋਸੀਏਸ਼ਨ ਵਲੋਂ ਗਰਮੀ ਦੇ ਸੀਜ਼ਨ ਦੌਰਾਨ ਹਰ ਸਾਲ ਚਾਰ ਦਿਨ ਦੀਆਂ ਛੁੱਟੀਆਂ ਕੀਤੀਆਂ ਜਾਂਦੀਆਂ ਹਨ |