14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੁਲਿਸ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਕਾਬੂ

ਅਜੀਤ ਡੈਸਕ 21-06-2025
ਜਗਰਾਉਂ, 20 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਵਲੋਂ ਲੁੱਟਾਂ-ਖੋਹਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਜਗਰਾਉਂ ਦੇ ਇੰਚਾਰਜ ਸੁਰਜੀਤ ਸਿੰਘ ਦੀ ਅਗਵਾਈ ਵਿਚ ਚੌਂਕੀ ਗਾਲਿਬ ਕਲਾਂ ਦੇ ਇੰਚਾਰਜ ਏ.ਐੱਸ.ਆਈ ਤਰਸੇਮ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਬੀਤੇ ਦਿਨੀਂ ਪੁਰਾਣੀ ਦਾਣਾ ਮੰਡੀ ਜਗਰਾਉਂ ਵਿਖੇ ਆਪਣੀ ਖਾਦ ਦੀ ਦੁਕਾਨ ਤੋਂ ਕੰਮ ਕਰਕੇ ਮੋਟਰਸਾਇਕਲ 'ਤੇ ਜਾ ਰਹੇ ਰੋਹਿਤ ਬਾਂਸਲ ਤੋਂ ਪਿੰਡ ਗਾਲਿਬ ਕਲਾਂ ਰੋਡ 'ਤੇ ਬਾਬੇ ਦੇ ਭੱਠੇ ਨੇੜੇ ਇਕ ਮੋਟਰਸਾਈਕਲ ਪਲਟੀਨਾ ਬਿਨਾਂ ਨੰਬਰੀ 'ਤੇ ਸਵਾਰ ਤਿੰਨ ਮੋਨੇ ਨੌਜਵਾਨਾਂ ਨੇ ਰੋਕ ਕੇ ਲੋਹੇ ਦੇ ਦਾਹ ਨਾਲ ਡਰਾ ਕੇ ਉਸ ਤੋਂ ਮੋਬਾਇਲ ਫ਼ੋਨ, 5000 ਰੁਪਏ ਦੀ ਨਗਦੀ, ਪਹਿਨਿਆ ਹੋਇਆ ਚਾਂਦੀ ਦਾ ਬਰੈਸਲੇਟ ਜਿਸ ਦਾ ਵਜ਼ਨ ਤਕਰੀਬਨ ਪੰਜ ਤੋਲੇ ਹੋਵੇਗਾ, ਇਕ ਡਰਾਈਵਿੰਗ ਲਾਈਸੰਸ ਅਤੇ ਅਤੇ ਕੁਝ ਬੈਂਕ ਦੇ ਕਾਗਜ਼ ਖੋਹ ਲਏ ਸਨ | ਜਿਸ ਦੇ ਤਹਿਤ ਏ.ਐੱਸ.ਆਈ. ਤਰਸੇਮ ਸਿੰਘ ਵਲੋਂ ਮੁਕੱਦਮੇ ਦੀ ਜਾਂਚ ਕਰਦਿਆਂ ਪੁਲਿਸ ਪਾਰਟੀ ਵਲੋਂ ਤਫਤੀਸ਼ ਦੌਰਾਨ ਦੋ ਦੋਸ਼ੀ ਚਰਨਜੀਤ ਸਿੰਘ ਵਾਸੀ ਚੌਂਕੀਮਾਨ ਅਤੇ ਸਾਹਿਦ ਅਲੀ ਵਾਸੀ ਸਿੱਧਵਾਂ ਕਲਾਂ ਨੂੰ ਿਗ਼੍ਰਫ਼ਤਾਰ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜਗਰਾਉਂ ਦੇ ਇੰਚਾਰਜ ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਦੋਸ਼ੀਆਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਉਨ੍ਹਾਂ ਦੇ ਤੀਸਰੇ ਸਾਥੀ ਦਾ ਪਤਾ ਕੀਤਾ ਤਾਂ ਉਨ੍ਹਾਂ ਨੇ ਉਸ ਦਾ ਨਾਮ ਮਨਜੀਤ ਰਾਣਾ ਦੱਸਿਆ, ਜੋ ਕਿ ਪੁਲਿਸ ਮੁਲਾਜ਼ਮ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਇੰਨ੍ਹਾਂ ਦੇ ਤੀਸਰੇ ਸਾਥੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਸੀ.ਐੱਚ.ਸੀ. ਹਠੂਰ ਵਿਖੇ ਮਲੇਰੀਆ ਵਿਰੋਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਛੁੱਟੀਆਂ ਦੇ ਬਾਵਜੂਦ ਜਗਰਾਉਂ ਦੇ ਕੁਝ ਕੈਮਿਸਟ 21-22 ਜੂਨ ਨੂੰ ਖੁੱਲ੍ਹੇ ਰਹਿਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।