15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੀ.ਐੱਚ.ਸੀ. ਦਾਖਾ ਦੇ ਡਾਕਟਰਾਂ ਵਲੋਂ ਡੇਂਗੂ-ਚਿਕਨਗੁਣੀਆ ਸੰਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ

ਅਜੀਤ ਡੈਸਕ 21-06-2025
ਮੁੱਲਾਂਪੁਰ-ਦਾਖਾ, 20 ਜੂਨ (ਨਿਰਮਲ ਸਿੰਘ ਧਾਲੀਵਾਲ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਲੁਧਿਆਣਾ ਦੇ ਆਦੇਸ਼ਾਂ ਨਾਲ ਪ੍ਰਾਇਮਰੀ ਹੈਲਥ ਸੈਂਟਰ ਦਾਖਾ ਦੇ ਪੀ.ਐੱਚ.ਸੀ. ਦਾਖਾ ਦੇ ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ, ਡਾ: ਸ਼ੀਤਲ, ਡਾ: ਭੁਪਿੰਦਰ ਸਿੰਘ, ਸਿਹਤ ਇੰਸਪੈਕਟਰ ਲਖਵਿੰਦਰ ਸਿੰਘ, ਪ੍ਰੇਮ ਸਿੰਘ, ਐੱਮ.ਪੀ. ਡਬਲਿਊ ਗੁਰਪ੍ਰੀਤ ਸਿੰਘ, ਸਵਰਨ ਸਿੰਘ, ਲਖਵੀਰ ਸਿੰਘ, ਬਲਜਿੰਦਰ ਸਿੰਘ, ਹੋਰਨਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ, ਚਿਕਨਗੁਣੀਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ | ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਨੂੰ ਏਡਜ਼ ਇਜਪਟਾਈ ਅਤੇ ਐਲਬੂਪਿਕਟਸ ਨਾਂਅ ਦੇ ਮੱਛਰ ਇਕ ਮਰੀਜ਼ ਤੋਂ ਦੂਜੇ ਮਰੀਜ ਤੱਕ ਪਹੁੰਚਾਉਂਦੇ ਹਨ, ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦੇ ਹਨ | ਉਨ੍ਹਾਂ ਕਿਹਾ ਕਿ ਬੁਖਾਰ ਜਾਂ ਅਜਿਹਾ ਕੋਈ ਹੋਰ ਲੱਛਣ ਹੋਣ 'ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਈ ਜਾਵੇ | ਪੀ.ਐੱਚ.ਸੀ. ਡਾਕਟਰਾਂ ਵਲੋਂ ਸ਼ਹਿਰ ਦੇ ਵੱਖੋ-ਵੱਖ ਮੁਹੱਲਿਆਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਘਰਾਂ ਵਿਚ ਪਏ ਕਬਾੜ, ਪੁਰਾਣੇ ਟਾਇਰ, ਟੁੱਟੇ ਘੜੇ ਨਸ਼ਟ ਕਰਨ ਅਤੇ ਕੂਲਰ ਆਦਿ ਵਿਚ ਸਾਫ਼ ਪਾਣੀ ਭਰਨ ਦੇ ਨਾਲ ਆਲੇ-ਦੁਆਲੇ ਦੀ ਸਫ਼ਾਈ ਰੱਖੀ ਜਾਵੇ |
ਪਿਛਲੀ ਖ਼ਬਰ ਪੀਰ ਬਾਬਾ ਸੱਯਦ ਸ਼ਾਹ ਦੀ ਦਰਗਾਹ 'ਤੇ ਮੇਲਾ ਕਰਵਾਇਆ ਅਗਲੀ ਖ਼ਬਰ ਹਲਕਾ ਜਗਰਾਉਂ ਦੇ ਮਿੱਲ ਨੰਬਰ 3 ਫੀਡਰ ਦੀ ਬਿਜਲੀ ਸਪਲਾਈ ਸਵੇਰੇ 7 ਤੋਂ 2 ਤੱਕ ਅੱਜ ਰਹੇਗੀ ਬੰਦ-ਐੱਸ.ਡੀ.ਓ. ਹਰਮਨਦੀਪ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।