ਭੂੰਦੜੀ, 20 ਜੂਨ (ਕੁਲਦੀਪ ਸਿੰਘ ਮਾਨ)-ਪਿੰਡ ਕੋਟਮਾਨ ਵਿਖੇ ਸਥਿਤ ਬਾਬਾ ਸਮਾਇਲ ਪੀਰ ਅਤੇ ਪੀਰ ਬਾਬਾ ਸੱਯਦ ਸ਼ਾਹ ਜੀ ਦੀ ਦਰਗਾਹ 'ਤੇ ਗ੍ਰਾਮ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪੀਰਾਂ ਦੇ ਦਰਬਾਰ 'ਤੇ ਹਾਜ਼ਰੀ ਭਰੀ | ਇਸ ਮੌਕੇ ਪੀਰਾਂ ਦੇ ਦਰਬਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਾਂਈ ਵਿੱਕੀ ਸ਼ਾਹ ਮਾਨਸਾ, ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ, ਮਾਤਾ ਦਲਜੀਤ ਕੌਰ, ਡਾ: ਹਰਮੇਸ਼ ਕੁਮਾਰ ਮੇਸੀ, ਕੁਲਵੰਤ ਸਹੋਤਾ, ਪ੍ਰਧਾਨ ਗੁਰਨਾਮ ਸਿੰਘ ਖੁਦਾਈ ਚੱਕ, ਸਰਕਲ ਪ੍ਰਧਾਨ ਗੁਰਮਿੰਦਰ ਸਿੰਘ ਰਾਜੂ, ਸਰਪੰਚ ਭਰਪੂਰ ਸਿੰਘ, ਹਨੀ ਹਾਂਸ ਬੋਪਾਰਾਏ, ਛਿੰਦਾ ਪਵਾਰ ਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਸਟੇਜ਼ ਸੈਕਟਰੀ ਦੀ ਭੁੂਮਿਕਾ ਗਾਇਕ ਕੁਲਵੰਤ ਸਿੰਘ ਸਹੋਤਾ ਨੇ ਬਾਖੂਬੀ ਢੰਗ ਨਾਲ ਨਿਭਾਈ | ਇਸ ਮੌਕੇ ਕਰਵਾਏ ਸੱਭਿਆਚਾਰਕ ਮੇਲੇ ਵਿਚ ਦਰਜਨਾਂ ਨਾਮਵਰ ਗਾਇਕ ਅਤੇ ਗਾਇਕ ਜੋੜੀਆਂ ਤੋਂ ਇਲਾਵਾ ਪ੍ਰਸਿੱਧ ਗਾਇਕਾ ਨੀਤੂ ਵਿਰਕ, ਪ੍ਰਸਿੱਧ ਕੱਵਾਲ ਨਾਜਕ ਅਲੀ ਫੇਜ਼, ਪ੍ਰਸਿੱਧ ਕੱਵਾਲ ਆਲਮ ਖਾਨ, ਖਾਨ ਲੱਖੇਵਾਲਾ, ਮੇਵਾ ਅਨਜਾਣ, ਗਾਇਕਾ ਪੈਂਕੀ ਧਾਲੀਵਾਲ ਆਦਿ ਕਲਾਕਾਰਾਂ ਨੇ ਖੂਬ ਰੰਗ ਬੰਨਿ੍ਹਆਂ | ਇਸ ਮੌਕੇ ਰਾਜੂ ਸ਼ੇਰਗਿੱਲ, ਕਾਮਰੇਡ ਬਲਜੀਤ ਸਿੰਘ ਗੋਰਸੀਆਂ, ਦਵਿੰਦਰਜੀਤ ਸਿੰਘ ਤੋਂ ਇਲਾਵਾ ਇਲਾਕਾ ਭਰ ਦੇ ਪਤਵੰਤੇ ਸ਼ਾਮਿਲ ਸਨ |