15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਖੰਭੇ ਨਾਲ ਮੋਟਰਸਾਈਕਲ ਟਕਰਾਉਣ 'ਤੇ ਚਾਲਕ ਦੀ ਮੌਤ

ਅਜੀਤ ਡੈਸਕ 21-06-2025

ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਸ਼ਹਿਰ ਰਾਏਕੋਟ ਦੀ ਹਦੂਦ ਅੰਦਰ ਸਥਿਤ ਐੱਚ.ਪੀ. ਪੈਟਰੋਲ ਪੰਪ ਦੇ ਨਜ਼ਦੀਕ ਇਕ ਨੌਜਵਾਨ ਦੀ ਸੜਕ ਦੁਰਘਟਨਾ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਹਰਦੀਪ ਸਿੰਘ (42) ਪੁੱਤਰ ਸੁਰਜੀਤ ਸਿੰਘ ਵਾਸੀ ਕਮਾਲਪੁਰਾ, ਜੋ ਬੀਤੀ ਰਾਤ 8 ਵਜੇ ਦੇ ਕਰੀਬ ਸ਼ਹਿਰ ਬਰਨਾਲਾ ਤੋਂ ਆਪਣੇ ਪਿੰਡ ਕਮਾਲਪੁਰਾ ਨੂੰ ਮੋਟਰਸਾਈਕਲ ਪੀ.ਬੀ. 25 ਐੱਫ 2591 ਮਾਰਕਾ ਹੀਰੋ ਸਪਲੈਂਡਰ 'ਤੇ ਸਵਾਰ ਹੋ ਕੇ ਆ ਰਿਹਾ ਸੀ, ਜਦ ਉਹ ਰਾਏਕੋਟ ਸ਼ਹਿਰ ਦੇ ਨਜ਼ਦੀਕ ਪੁੱਜਿਆ ਤਾਂ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਸੜਕ ਦੀ ਸਾਈਡ 'ਤੇ ਖੜ੍ਹੇ ਖੰਭੇ ਨਾਲ ਜਾ ਟਕਰਾਇਆ | ਜਿਸ ਦੌਰਾਨ ਉਸ ਦੀ ਛਾਤੀ 'ਤੇ ਸੱਟਾਂ ਵੱਜੀਆਂ ਪ੍ਰੰਤੂ ਫਿਰ ਵੀ ਉਹ ਉੱਠ ਕੇ ਨੇੜੇ ਹੀ ਸਥਿਤ ਐੱਚ.ਪੀ ਪੈਟਰੋਲ ਪੰਪ 'ਤੇ ਜਾ ਪੁੱਜਿਆ, ਜਿੱਥੇ ਜਦ ਉਹ ਬਾਥਰੂਮ ਵਿਚ ਗਿਆ ਤਾਂ ਉੱਥੇ ਉਸਦੀ ਮੌਤ ਹੋ ਗਈ | ਜਿਸ 'ਤੇ ਪੈਟਰੋਲ ਪੰਪ ਦੇ ਕਰਿੰਦਿਆਂ ਵਲੋਂ ਐਬੂਲੈਂਸ ਤੇ ਪੁਲਿਸ ਨੂੰ ਘਟਨਾ ਸਬੰਧੀ ਸੂਚਿਤ ਕੀਤਾ ਗਿਆ | ਜਿਸ 'ਤੇ ਉਹ ਮੌਕੇ ਉੱਪਰ ਪੁੱਜੇ ਅਤੇ ਦੇਖਿਆ ਕਿ ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ | ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਸਬ-ਇੰਸਪੈਕਟਰ ਕੁਲਦੀਪ ਕੁਮਾਰ ਨਾਲ ਇਸ ਦੁਰਘਟਨਾ ਬਾਰੇ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਆਪਣੇ ਪਰਿਵਾਰ ਸਮੇਤ ਬਰਨਾਲਾ ਵਿਖੇ ਰਹਿੰਦਾ ਹੈ, ਜੋ ਕੱਲ੍ਹ ਰਾਤ ਸਮੇਂ ਆਪਣੇ ਪਿੰਡ ਕਮਾਲਪੁਰਾ ਨੂੰ ਜਾ ਰਿਹਾ ਸੀ ਅਤੇ ਰਸਤੇ ਵਿਚ ਹੀ ਉਸ ਨਾਲ ਇਹ ਘਟਨਾ ਵਾਪਰ ਗਈ | ਇਸ ਸਬੰਧ ਵਿਚ ਥਾਣਾ ਸਿਟੀ ਰਾਏਕੋਟ ਵਲੋਂ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਅਧਾਰ ਧਾਰਾ 194 ਬੀ.ਐੱਨ.ਐੱਸ. ਤਹਿਤ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ |

ਪਿਛਲੀ ਖ਼ਬਰ ਭਵਨ ਰਕਬਾ (ਲੁੁਧਿ:) ਵਿਖੇ ਫਾਊਾਡੇਸ਼ਨ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ! ਕਈ ਅਹਿਮ ਫ਼ੈਸਲੇ ਪ੍ਰਵਾਨ ਅਗਲੀ ਖ਼ਬਰ ਹਲਵਾਰਾ 'ਚ ਸੱਯਦ ਕੁਤਬ ਸ਼ਾਹ ਬੁਖਾਰੀ ਦੇ ਉਰਸ 'ਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।