ਹਲਵਾਰਾ, 20 ਜੂਨ (ਮਨਦੀਪ ਸਿੰਘ ਉੱਭੀ)-ਸੱਯਦ ਕੁਤਬ ਸਾਹ ਬੁਖਾਰੀ (ਲਾਲਾਂ ਵਾਲੇ) ਹਲਵਾਰਾ ਦੀ ਦਰਗਾਹ 'ਤੇ ਸਾਲਾਨਾ ਜੋੜ ਮੇਲੇ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਰਮੇਸ਼ ਜੈਨ ਵਿਸ਼ੇਸ਼ ਤੌਰ 'ਤੇ ਪੁੱਜੇ | ਮੁੱਖ ਸੇਵਾਦਾਰ ਝਲਮਣ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਸੇਵਾਦਾਰ ਗੁਰਮੁੱਖ ਸਿੰਘ ਤੇ ਹੋਰਨਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਬਾਬਾ ਭੀਖਣ ਸ਼ਾਹ ਘੁੜਾਮ ਸਰੀਫ਼ (ਪਟਿਆਲਾ) ਦੇ ਗੱਦੀਨਸ਼ੀਨ ਬਾਬਾ ਭੋਲੂ ਸ਼ਾਹ ਮਾਰਫਤੀ ਨੇ ਪ੍ਰਵਚਨ ਕੀਤੇ ਅਤੇ ਰਫ਼ੀ ਮੁਹੰਮਦ ਮਲੇਰਕੋਟਲੇ ਵਾਲੇ ਅਤੇ ਅਲੀ ਪੰਜ ਗਰਾਈਆਂ ਵਾਲਿਆਂ ਦੀਆਂ ਕੱਵਾਲ ਪਾਰਟੀਆਂ ਨੇ ਸੂਫੀਆਨ ਕੱਵਾਲ ਪੇਸ਼ ਕੀਤੇ | ਇਸ ਮੌਕੇ ਮਾਣਕ ਸ਼ਾਹ ਦਰਗਾਹ ਦੇ ਮੁੱਖ ਸੇਵਾਦਾਰ ਬੂਟੇ ਸ਼ਾਹ, ਡਾਕਟਰ ਰਲਾ ਖਾਨ, ਹਰਜਿੰਦਰ ਸਿੰਘ ਕੋਚ, ਮਨੀ ਗੁਲਾਮ ਸਾਂਈ, ਫ਼ੌਜੀ ਚਰਨ ਸਿੰਘ ਢਿੱਲੋਂ, ਡਾਕਟਰ ਸੋਨੂੰ, ਕੁਲਦੀਪ ਸਿੰਘ ਗੋਰਾ, ਸੋਨੀ ਪੇਂਟਰ, ਦਲਵੀਰ ਸਿੰਘ ਧੀਰਾ, ਨੌਜਵਾਨ ਸਭਾ ਹਲਵਾਰਾ, ਭਾਈ ਘਨ੍ਹੱਈਆ ਜੀ ਟਰੱਸਟ ਹਲਵਾਰਾ ਆਦਿ ਨੇ ਹਾਜ਼ਰੀ ਲਗਵਾਈ |