15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

-'ਕੌਮਾਂਤਰੀ ਯੋਗ ਦਿਵਸ' ਬੱਦੋਵਾਲ (ਲੁਧਿ:) ਛਾਉਣੀ ਫੀਲਡ ਅਸਲ੍ਹਾ ਡਿਪੂ ਵਿਖੇ ਯੋਗ ਅਭਿਆਸ ਕੈਂਪ

ਅਜੀਤ ਡੈਸਕ 21-06-2025
ਮੁੱਲਾਂਪੁਰ-ਦਾਖਾ, 20 ਜੂਨ (ਨਿਰਮਲ ਸਿੰਘ ਧਾਲੀਵਾਲ)-ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸਿਹਤਮੰਦ, ਖੁਸ਼ਹਾਲ ਭਾਰਤ ਦੇ ਨਿਰਮਾਣ ਦੇ ਪ੍ਰਣ ਲਈ ਭਾਰਤੀ ਫੌਜ਼ ਦੀ ਬੱਦੋਵਾਲ ਛਾਉਣੀ 17 ਫੀਲਡ ਅਸਲਾ ਡਿਪੂ (ਐੱਫ.ਏ.ਡੀ) ਵਿਖੇ 'ਇਕ ਧਰਤੀ, ਇਕ ਸਿਹਤ' ਥੀਮ ਤਹਿਤ ਯੋਗਾ ਕੈਂਪ ਲਗਾਇਆ ਗਿਆ | ਇਸ ਮੌਕੇ ਮੇਜਰ ਪਰਮਜੀਤ ਸਿੰਘ ਨੇ ਕਿਹਾ ਕਿ ਯੋਗ ਪ੍ਰਤੀ ਹਰ ਰੋਜ਼ ਉਤਸ਼ਾਹ ਵੱਧ ਰਿਹਾ, ਯੋਗ ਨੂੰ ਜੀਵਨ ਦਾ ਇਕ ਅੰਗ ਬਣਾਉਣਾ ਚਾਹੀਦਾ, ਯੋਗ ਰਾਹੀਂ ਸਰੀਰ, ਮਨ ਅਤੇ ਰੂਹ ਦਰਮਿਆਨ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ, ਯੋਗ ਸਰੀਰਿਕ ਅਤੇ ਆਤਮਿਕ ਸ਼ਾਂਤੀ ਹਾਸਲ ਕਰਨ ਦਾ ਸਭ ਤੋਂ ਆਸਾਨ ਅਤੇ ਵਧੀਆ ਤਰੀਕਾ ਹੈ | ਯੋਗ ਸਰੀਰਕ ਅਤੇ ਮਾਨਸਿਕ ਤੌਰ 'ਤੇ ਹੀ ਮਜ਼ਬੂਤ ਨਹੀਂ ਬਣਾਉਂਦਾ, ਸਗੋਂ ਸਾਡੇ ਅੰਦਰ ਆਤਮ ਵਿਸ਼ਵਾਸ ਵੀ ਵਧਾਉਂਦਾ ਹੈ | ਯੋਗਾ ਕੈਂਪ 'ਚ ਪਹੁੰਚੇ ਕਈ ਸੇਵਾ ਮੁਕਤ ਅਫ਼ਸਰ, ਸੈਨਿਕਾਂ ਨੇ ਯੋਗ ਦੇ ਲਾਭ ਦੱਸਦਿਆਂ ਕਿਹਾ ਕਿ ਸਵੇਰ ਸਮੇਂ ਕੁਝ ਮਿੰਟ ਦਾ ਯੋਗ ਦਿਨ ਭਰ ਤਾਜ਼ਗੀ ਅਤੇ ਊਰਜਾ ਬਰਕਰਾਰ ਰੱਖਦਾ ਹੈ, ਯੋਗ ਅਭਿਆਸ ਜਿਥੇ ਸਾਡੇ ਸਰੀਰ 'ਚ ਤਣਾਅ ਘਟਾਉਂਦਾ ਹੈ, ਉਥੇ ਨਾਕਾਰਾਤਾਮਕ ਭਾਵਨਾਵਾਂ ਨੂੰ ਖ਼ਤਮ ਕਰਨ ਵਿਚ ਮੱਦਦ ਕਰਦਾ ਹੈ | ਮੈਡੀਕਲ ਲਾਈਨ ਦੇ ਡਾਕਟਰਾਂ ਨੇ ਯੋਗ ਕੈਂਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਦੱਸਿਆ ਕਿ ਯੋਗ ਸਾਡੇ ਦਿਮਾਗ ਅਤੇ ਨਿਊਰੋਲੋਜੀਕਲ ਪ੍ਰਣਾਲੀ ਨੂੰ ਸ਼ਾਂਤ ਕਰਨ ਲਈ ਸਾਹ ਦੀ ਵਰਤੋਂ ਕਰਕੇ ਇਸ ਦੇ ਸਹੀ ਪ੍ਰਬੰਧਨ ਲਈ ਮਦਦ ਕਰਦਾ ਹੈ | ਅਸਲਾ ਡਿਪੂ ਬੱਦੋਵਾਲ ਵਿਖੇ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਅਭਿਆਸ ਵਿਚ ਅਫ਼ਸਰ, ਸੈਨਿਕ, ਉਨ੍ਹਾਂ ਦੇ ਪਰਿਵਾਰ, ਭਾਰਤੀ ਫੌਜ਼ ਦੇ ਰਿਟਾਇਰਡ, ਉਨ੍ਹਾਂ ਦੇ ਪਰਿਵਾਰਾਂ ਦੀ ਭਰਵੀਂ ਸ਼ਮੂਲੀਅਤ ਵੇਖਣ ਨੂੰ ਮਿਲੀ | ਜ਼ਿਕਰਯੋਗ ਹੈ ਕਿ ਸਾਲ 2014 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ 'ਚ ਕੌਮਾਂਤਰੀ ਯੋਗ ਦਿਵਸ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਸਵੀਕਾਰ ਕਰਕੇ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ | ਸਾਲ 2015 'ਚ ਪਹਿਲੀ ਵਾਰ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ |

ਭਾਰਤੀ ਫੌਜ਼ ਦੀ ਬੱਦੋਵਾਲ ਛਾਉਣੀ ਫੀਲਡ ਅਸਲਾ ਡਿਪੂ ਵਿਖੇ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਅਭਿਆਸ ਕੈਂਪ 'ਚ ਯੋਗ ਕਿਰਿਆਵਾਂ ਸਮੇਂ ਫੌਜ਼ ਦੇ ਜਵਾਨ, ਅਫ਼ਸਰ, ਉਨ੍ਹਾਂ ਦੇ ਪਰਿਵਾਰ | ਤਸਵੀਰ: ਕਿ੍ਪਾਲ ਹੰਬੜਾਂ


ਪਿਛਲੀ ਖ਼ਬਰ ਹਲਵਾਰਾ 'ਚ ਸੱਯਦ ਕੁਤਬ ਸ਼ਾਹ ਬੁਖਾਰੀ ਦੇ ਉਰਸ 'ਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਪੁੱਜੇ ਅਗਲੀ ਖ਼ਬਰ ਥਾਣਾ ਸਿੱਧਵਾਂ ਬੇਟ ਤੋਂ ਕੁਝ ਫਰਲਾਂਗ ਦੀ ਦੂਰੀ 'ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।