22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵਿਧਾਇਕ ਸੰਗੋਵਾਲ ਦੀ ਅਗਵਾਈ ਹੇਠ ਹਲਕਾ ਗਿੱਲ ਵਿਚ ਵਿਕਾਸ ਕਾਰਜ ਜ਼ੋਰਾਂ-ਸ਼ੋਰਾਂ 'ਤੇ-ਸਰਪੰਚ ਗੁਰੂ

ਅਜੀਤ ਡੈਸਕ 22-06-2025
ਹੰਬੜਾਂ, 21 ਜੂਨ (ਹਰਵਿੰਦਰ ਸਿੰਘ ਮੱਕੜ)-ਮਾਨ ਸਰਕਾਰ ਵਲੋਂ ਸੂਬੇ ਵਿਚ ਪੂਰੀ ਤਰ੍ਹਾਂ ਨਾਲ ਸਾਫ਼-ਸਫ਼ਾਈ ਰੱਖਣ ਦੇ ਮੰਤਵ ਦੇ ਨਾਲ ਪਿੰਡਾਂ-ਸ਼ਹਿਰਾਂ ਵਿਚ 'ਆਪ' ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਮੁਹਿੰਮ ਤਹਿਤ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਆਪਣੇ ਅਧੀਨ ਹਲਕਾ ਗਿੱਲ ਨੂੰ ਸਾਫ-ਸੁਥਰਾ ਤੇ ਸਵੱਛ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਉਕਤ ਪ੍ਰਗਟਾਵਾ ਅੱਜ ਹੰਬੜਾਂ ਦੇ ਸਰਪੰਚ ਚਰਨ ਸਿੰਘ ਗੁਰੂ ਨੇ ਵਿਧਾਇਕ ਸੰਗੋਵਾਲ ਦੇ ਸਹਿਯੋਗ ਸਦਕਾ ਹੰਬੜਾਂ ਨਗਰ ਦੀ ਸਾਫ਼-ਸਫ਼ਾਈ ਲਈ ਕੂੜੇ ਦੇ ਡੰਪ ਵਿਚ ਪਿਛਲੇ ਚਾਰ ਸਾਲ ਤੋਂ ਬੰਦ ਪਏ ਕੂੜਾ ਕਾਰਕਸ ਪਲਾਂਟ ਨੂੰ ਚਾਲੂ ਕਰਵਾਉਣ ਲਈ ਰਖਾਏ ਗਏ ਨਵੇਂ ਟਰਾਂਸਫਾਰਮਰ ਨੂੰ ਚਾਲੂ ਕਰਵਾਉਣ ਸਮੇਂ ਕੀਤਾ ਤੇ ਕਿਹਾ ਕਿ ਵਿਧਾਇਕ ਸੰਗੋਵਾਲ ਵਲੋਂ ਹੰਬੜਾਂ ਦੇ ਆਰਥਿਕ ਵਿਕਾਸ ਲਈ ਮਾਲੀ ਮੱਦਦ ਲਈ ਵਾਅਦਾ ਕੀਤਾ ਗਿਆ ਹੈ ਕਿ ਹੰਬੜਾਂ ਦੇ ਵਿਕਾਸ ਲਈ ਉਹ ਮਾਨ ਸਰਕਾਰ ਤੋਂ ਵੱਡੀਆਂ ਗ੍ਰਾਂਟਾਂ ਲੈ ਕੇ ਆਉਣਗੇ ਤੇ ਹੰਬੜਾਂ ਨਗਰ ਨੂੰ ਹਰ ਪੱਖੋਂ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣਗੇ | ਇਸ ਸਮੇਂ ਸਾਬਕਾ ਸਰਪੰਚ ਬੂਟਾ ਸਿੰਘ ਸਿੰਘ, ਪੰਚ ਗੁਰਚਰਨ ਸਿੰਘ ਬਾਠ, ਪੰਚ ਸੁਖਜੀਤ ਸਿੰਘ ਬਾਠ, ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਜਸਵੀਰ ਸਿੰਘ ਰਾਣਾ ਹੀਰਾ, ਪਰਮਿੰਦਰ ਸਿੰਘ ਮਾਣਕ, ਪੰਚ ਕੁਲਵਿੰਦਰ ਸਿੰਘ ਸਹੋਤਾ, ਪ੍ਰਧਾਨ ਜਗਵਿੰਦਰ ਸਿੰਘ ਗਿੱਲ ਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਦਾਖਾ ਪੁਲਿਸ ਵਲੋਂ ਐਨਡੀਪੀਐਸ ਐਕਟ ਹੇਠ ਮੁਕੱਦਮੇ 'ਚ ਲੋੜੀਂਦਾ ਵਿਅਕਤੀ ਕਾਬੂ ਅਗਲੀ ਖ਼ਬਰ ਮਾਮਲਾ ਮੈਡੀਕਲ ਛੁੱਟੀ 'ਤੇ ਗਏ ਵੈਟਰਨਰੀ ਇੰਸਪੈਕਟਰ ਦੀ ਮੁਅੱਤਲੀ ਦਾ- ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।