ਮੁੱਲਾਪੁਰ ਦਾਖਾ, 21 ਜੂਨ (ਨਿਰਮਲ ਸਿੰਘ ਧਾਲੀਵਾਲ)- ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਵਲੋਂ ਲੁਧਿਆਣਾ ਦਿਹਾਤੀ ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਦੇ ਆਦੇਸ਼ਾਂ 'ਤੇ ਅਮਲ ਕਰਦਿਆਂ ਆਪਣੀ ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਖਾਸਕਰ ਨਸ਼ਾ ਤਸਕਰਾਂ ਖਿਲਾਫ ਚੌਕਸ ਰਹਿਣ ਵਾਲੇ ਨਿਰਦੇਸ਼ਾਂ ਹੇਠ ਮਾਡਲ ਥਾਣਾ ਦਾਖਾ ਐੱਸ.ਐੱਚ.ਓ ਹਮਰਾਜ ਸਿੰਘ ਚੀਮਾ ਦੀ ਪੁਲਿਸ ਪਾਰਟੀ ਨੇ ਨਸ਼ਾ ਤਸਕਰਾਂ ਅਤੇ ਐਨਡੀਪੀਐਸ ਐਕਟ ਹੇਠ ਲੋੜੀਂਦੇ ਮੁਜਰਮਾਂ ਦੀ ਗਿ੍ਫਤਾਰੀ ਲਈ ਚੌਕਸੀ ਵਧਾਈ ਹੋਈ ਹੈ | ਥਾਣਾ ਦਾਖਾ ਵਧੀਕ ਮੁੱਖ ਅਫਸਰ ਐਸ ਆਈ ਗੁਰਸੇਵਕ ਸਿੰਘ ਦੱਸਿਆ ਕਿ ਪੁਲਿਸ ਥਾਣਾ ਦਾਖਾ ਵਿਖੇ 22, 29-61-85 ਐਨਡੀਪੀਐਸ ਐਕਟ ਅਤੇ 111 ਬੀ ਐਨ ਐਸ ਤਹਿਤ ਪਹਿਲਾਂ ਦਰਜ ਮੁਕੱਦਮੇ ਵਿਚ ਲੋੜੀਂਦੇ ਡਰੱਗ ਪੈਡਲਰ ਬਲਵੀਰ ਸਿੰਘ ਬੀਰਾ ਨੂੰ ਦਾਖਾ ਪੁਲਿਸ ਵਲੋਂ ਗਿ੍ਫਤਾਰ ਕੀਤਾ ਗਿਆ ਹੈ | ਉਹਨਾਂ ਦੱਸਿਆ ਕਿ ਬਲਵੀਰ ਬੀਰਾ ਖਿਲਾਫ ਥਾਣਾ ਦਾਖਾ ਅੰਦਰ ਐਨਡੀਪੀਐਸ ਐਕਟ ਹੇਠ ਕਈ ਮੁਕੱਦਮੇ ਦਰਜ ਹਨ | ਐਸ ਆਈ ਗੁਰਸੇਵਕ ਸਿੰਘ ਦੱਸਿਆ ਕਿ ਉਕਤ ਵਿਅਕਤੀ ਨੂੰ ਮੈਡੀਕਲ ਉਪਰੰਤ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |