22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਲਾਇਨਜ਼ ਕਲੱਬ ਨੇ ਡਾ: ਸੁਬੋਧ ਗੁਪਤਾ ਨੂੰ ਸਰਬਸੰਮਤੀ ਨਾਲ 2025-26 ਲਈ ਪ੍ਰਧਾਨ ਚੁਣਿਆ

ਅਜੀਤ ਡੈਸਕ 22-06-2025
ਰਾਏਕੋਟ, 21 ਜੂਨ (ਸੁਸ਼ੀਲ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਦੀ ਇਕ ਵਿਸ਼ੇਸ਼ ਮੀਟਿੰਗ ਲਾਇਨਜ਼ ਭਵਨ ਰਾਏਕੋਟ ਵਿਖੇ ਪ੍ਰਧਾਨ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੁੱਜੇ ਕਲੱਬ ਮੈਂਬਰਾਂ ਵਲੋਂ ਕਲੱਬ ਵਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਕੰਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਸਾਲ 2025-26 ਲਈ ਕਲੱਬ ਦੇ ਪ੍ਰਧਾਨਗੀ ਅਹੁਦੇ ਲਈ ਚੋਣ ਕੀਤੀ ਗਈ, ਜਿਸ ਵਿਚ ਸਮੂਹ ਕਲੱਬ ਮੈਂਬਰਾਂ ਵਲੋਂ ਕਲੱਬ ਮੈਂਬਰ ਡਾ. ਸੁਬੋਧ ਗੁਪਤਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆਂ | ਇਸ ਤੋਂ ਇਲਾਵਾ ਪੰਕਜ ਕਾਂਸਲ ਨੂੰ ਸਕੱਤਰ ਅਤੇ ਮਨੀਸ਼ ਗੋਇਲ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸਕੱਤਰ ਕੇ.ਕੇ. ਸ਼ਰਮਾਂ ਅਤੇ ਪ੍ਰੈਸ ਸਕੱਤਰ ਅਮਿਤ ਪਾਸੀ ਨੇ ਦੱਸਿਆ ਕਿ ਲਾਇਨਜ਼ ਕਲੱਬ ਰਾਏਕੋਟ ਸਮਾਜਸੇਵੀ ਕੰਮਾਂ ਵਿਚ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਦਾ ਆ ਰਿਹਾ ਹੈ | ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਡਾ. ਸੁਬੋਧ ਗੁਪਤਾ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਉਨ੍ਹਾਂ ਦੀ ਅਗਵਾਈ ਵਿਚ ਲਾਇਨਜ਼ ਕਲੱਬ ਹੋਰ ਵੀ ਬੁਲੰਦੀਆਂ ਨੂੰ ਛੂਹੇਗਾ | ਨਵੇਂ ਚੁਣੇ ਗਏ ਪ੍ਰਧਾਨ ਡਾ. ਸੁਬੋਧ ਗੁਪਤਾ ਨੇ ਸਾਥੀ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਉਹ ਕਲੱਬ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੂੰ ਪੂਰੀ ਤਨਦੇਹੀ ਅਅਤੇ ਇਮਾਨਦਾਰੀ ਨਾਲ ਪੂਰਾ ਕਰਨਗੇ | ਇਸ ਮੌਕੇ ਕਲੱਬ ਦੇ ਚੇਅਰਮੈਨ ਡਾ. ਐੱਸ.ਐੱਸ. ਸੰਧੂ, ਡਾ. ਦੁਰਗੇਸ਼ ਸ਼ਰਮਾ, ਬਿਕਰਮਜੀਤ ਬਾਂਸਲ, ਗੁਲਸ਼ਨ ਮਿੱਤਲ, ਪ੍ਰਦੀਪ ਜੈਨ, ਮੁਕੇਸ਼ ਗੁਪਤਾ, ਮੀਨੂੂੰ ਜੈਨ, ਹੀਰਾ ਲਾਸਲ ਬਾਂਸਲ, ਕੇਵਲ ਕੁਮਾਰ ਗੋਇਲ, ਡਾ: ਬੀ.ਐੱਲ. ਬਾਂਸਲ, ਰਜਿੰਦਰ ਗੋਇਲ, ਸੀਨੀਅਰ ਮੈਂਬਰ ਐਡਵੋਕੇਟ ਬਲਵੰਤ ਰਾਏ ਸ਼ਰਮਾਂ, ਪ੍ਰਧਾਨ ਕੁਲਵੰਤ ਸਿੰਘ, ਸਕੱਤਰ ਕੇ.ਕੇ. ਸ਼ਰਮਾ, ਪਵਨ ਵਰਮਾ, ਦਿਨੇਸ਼ ਖੁਰਮੀ, ਡਾ. ਰਮਨੀਕ ਦਿਉਲ, ਮਨੀਸ਼ ਦਾਸ ਮਹੰਤ, ਸੰਦੀਪ ਸ਼ਰਮਾ, ਸੁਭਾਸ਼ ਪਾਸੀ, ਬਲਦੇਵ ਕ੍ਰਿਸ਼ਨ ਖੁਰਾਨਾ, ਨਵੀਨ ਗਰਗ, ਡਾ. ਵਿਸ਼ਾਲ ਜੈਨ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੀਰਮੀ ਵਿਖੇ ਹਜ਼ਰਤ ਗਿਆਰ੍ਹਵੀਂ ਵਾਲੀ ਸਰਕਾਰ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਅਗਲੀ ਖ਼ਬਰ ਸਾਬਕਾ ਸਰਪੰਚ ਉੱਪਲ, ਢਾਡੀ ਗੁਲਸ਼ਨ ਵਲੋਂ ਵਿਧਾਇਕ ਇਯਾਲੀ ਨੂੰ ਮੈਂਬਰਸ਼ਿਪ ਦੀਆਂ ਕਾਪੀਆਂ ਜਮ੍ਹਾਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।