ਹੰਬੜਾਂ, 21 ਜੂਨ (ਹਰਵਿੰਦਰ ਸਿੰਘ ਮੱਕੜ)-ਨਜ਼ਦੀਕੀ ਪਿੰਡ ਬੀਰਮੀ ਵਿਖੇ ਹਜ਼ਰਤ ਪੀਰ ਬਾਬਾ ਗਿਆਰ੍ਹਵੀਂ ਵਾਲੀ ਸਰਕਾਰ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਮੁੱਖ ਸੇਵਾਦਾਰ ਸਾਈਾ ਯੂਨਿਸ ਗਿੱਲ ਸਾਬਰੀ ਵਲੋਂ ਸ਼ਰਧਾਪੂਰਵਕ ਕਰਵਾਇਆ ਗਿਆ | ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਪੀਰ ਦੀ ਦਰਗਾਹ 'ਤੇ ਨਤਮਸਤਕ ਹੋਏ | ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਮੁੱਖ ਸੇਵਾਦਾਰ ਸਾਈਾ ਯੂਨਿਸ ਗਿੱਲ ਸਾਬਰੀ, ਬੀਬੀ ਪਰਮਜੀਤ ਕੌਰ ਜਗਰਾਉਂ, ਮਨੀ ਸਾਈਾ ਬੰਡਾਲੀ ਸ਼ਰੀਫ ਤੇ ਆਏ ਹੋਏ ਸਮਾਜ ਸੇਵੀ ਪਤਵੰਤਿਆਂ ਵਲੋਂ ਅਦਾ ਕੀਤੀ ਗਈ | ਇਸ ਉਪਰੰਤ ਸੱਭਿਆਚਾਰਿਕ ਮੇਲਾ ਅਰਦਾਸ ਕਰਕੇ ਸ਼ੁਰੂ ਕਰਵਾਇਆ ਗਿਆ, ਜਿਸ ਵਿਚ ਕਲਾਕਾਰਾਂ ਨੇ ਹਾਜ਼ਰੀ ਭਰਦਿਆਂ ਰਾਜਨ ਗਿੱਲ, ਸੂਫੀ ਗਾਇਕ ਜੀਤ ਹਰਜੀਤ, ਦੀਪ ਰਹਿਮਾਨ, ਸਿੰਮੀ ਗਿੱਲ, ਮੇਵਾ ਅਣਜਾਣ ਸਮੇਤ ਹੋਰ ਗਾਇਕਾਂ ਨੇ ਸਰੋਤਿਆਂ ਨੂੰ ਕੀਲ ਕੇ ਰੱਖਿਆ | ਮੇਲੇ ਦੌਰਾਨ ਦਰਗਾਹ ਦੇ ਮੁੱਖ ਸੇਵਾਦਾਰ ਸਾਈਾ ਯੂਨਿਸ ਗਿੱਲ ਸਾਬਰੀ ਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਕਲਾਕਾਰਾਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਕੇ ਲੰਗਰ, ਚੌਲਾਂ ਦਾ ਭੰਡਾਰਾ, ਜਲੇਬੀਆਂ ਤੇ ਚਾਹ-ਪਕੌੜਆਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਰੇਸ਼ਮ ਸਿੰਘ, ਮਿੱਠੂ ਮਲਕਪੁਰ, ਜਸਵੰਤ ਬੀਰਮੀ, ਹੈਪੀ ਇਯਾਲੀ, ਦੀਪਾ ਮਲਕਪੁਰ, ਬੰਟੀ ਮਲਕਪੁਰ, ਜੌਨੀ ਵਿਰਕ, ਦੀਪ ਹਿੱਸੋਵਾਲ, ਜੱਗਾ ਹੰਬੜਾਂ, ਜੱਗਾ ਮਲਕਪੁਰ, ਬੰਟੀ ਮਲਕਪੁਰ, ਬੂਟਾ ਹੰਬੜਾਂ, ਵਿੱਕੀ ਗੁਪਤਾ, ਬੀਬੀ ਹਰਜਿੰਦਰ ਕੌਰ ਗਿੱਲ ਗੜ੍ਹਾ ਤੇ ਹੋਰ ਵੱਡੀ ਗਿਣਤੀ ਸੰਗਤ ਦੇ ਰੂਪ ਵਿਚ ਹਾਜ਼ਰ ਸਨ |