22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਰਾਏਕੋਟ ਵਿਚ ਕੌਮਾਂਤਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 22-06-2025
ਰਾਏਕੋਟ, 21 ਜੂਨ (ਸੁਸ਼ੀਲ)-ਕੌਮਾਂਤਰੀ ਯੋਗ ਦਿਵਸ ਮੌਕੇ ਰਾਏਕੋਟ ਦੇ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਤਹਿਸੀਲ ਪੱਧਰੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਯੋਗਾ ਕਲੱਬ ਰਾਏਕੋਟ, ਮੰਦਰ ਸ਼ਿਵਾਲਾ ਖਾਮ ਕਮੇਟੀ, ਪ੍ਰਜਾਪਤੀ ਬ੍ਰਹਮ ਕੁਮਾਰੀ ਈਸ਼ਵਰਿਆ ਵਿਦਿਆਲਿਆ ਰਾਏਕੋਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਪੁਲਿਸ ਮੁਲਾਜ਼ਮਾਂ, ਨੌਜਵਾਨਾਂ, ਵਪਾਰੀਆਂ ਅਤੇ ਸੀਨੀਅਰ ਸਿਟੀਜ਼ਨਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਯੋਗ ਗੁਰੂ ਅਵਤਾਰ ਸਿੰਘ ਗੁੰਮਟੀ, ਸਤਵੀਰ ਸਿੰਘ ਡਾਂਗੋਂ ਤੇ ਨੇਹਾ ਬਰਨਾਲਾ ਵਲੋਂ ਵੱਖ-ਵੱਖ ਯੋਗ ਆਸਨ ਕਰਵਾਏ ਗਏ ਅਤੇ ਨਾਲ ਹੀ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਉਪਾਅ ਦੱਸੇ ਗਏ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨੇਵੀ ਕਪਤਾਨ ਕਸ਼ਮੀਰੀ ਲਾਲ ਨੇ ਕਿਹਾ ਕਿ ਯੋਗ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਦਾ ਬਿਹਤਰੀਨ ਸਾਧਨ ਹੈ | ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਯੋਗਾ ਅਭਿਆਸ ਸਿਹਤਮੰਦ ਜੀਵਨ ਦੀ ਸ਼ੈਲੀ ਦਾ ਇਕ ਮਹੱਤਵਨਪੂਰਨ ਹਿੱਸਾ ਹੈ, ਇਹ ਸਾਡੀਆਂ ਸਿਹਤ ਸਮੱਸਿਆਵਾਂ ਜਿਵੇਂ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸਰ ਅਤੇ ਚਿੰਤਾ ਸਬੰਧੀ ਵਿਕਾਰਾਂ ਨੂੰ ਕੁਝ ਸਮੇਂ ਦੇ ਅਭਿਆਸ ਰਾਹੀਂ ਸਦਾ ਲਈ ਠੀਕ ਕਰ ਦਿੰਦਾ ਹੈ | ਸਮਾਗਮ ਵਿਚ ਦੀਦੀ ਪ੍ਰਵੀਨ ਜੀ, ਡੀ.ਐੱਸ.ਪੀ. ਰਾਏਕੋਟ ਹਰਜਿੰਦਰ ਸਿੰਘ ਤੇ ਮੰਦਰ ਪ੍ਰਧਾਨ ਇੰਦਰਪਾਲ ਗੋਲਡੀ ਵਿਸੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਤੋਂ ਇਲਾਵਾ ਕੀਮਤੀ ਲਾਲ ਜੈਨ, ਪ੍ਰਦੀਪ ਜੈਨ, ਮਨੋਜ ਵਰਮਾ, ਬੂਟਾ ਸਿੰਘ, ਮੁਲਖ ਰਾਜ, ਮੈਨੇਜਰ ਸੁਰਜੀਤ ਸਿੰਘ, ਸੰਜੀਵ ਕੁਮਾਰ ਹੈਪੀ, ਚਮਨ ਸਿੰਘ, ਚਮਨ ਲਾਲ ਗਰਗ, ਰਾਜੇਸ਼ ਕੁਮਾਰ ਕੌੜਾ, ਵਿਕਰਾਂਤ ਕੌੜਾ, ਜੋਗਿੰਦਰ ਪਾਲ ਬੌਬੀ, ਡਾ. ਹਰੀਸ਼ ਜੈਨ, ਬਲਦੇਵ ਕੱਕੜ, ਵਿਜੈ ਕੁਮਾਰ ਸੱਚਰ, ਰਾਜ ਕੁਮਾਰ, ਤਰਸੇਮ ਲਾਲ ਗੋਦਾਵਰ, ਬਲਦੇਵ ਸਿੰਗਲਾ, ਅਰਸ਼ ਕੁਮਾਰ, ਆਦਰਸ਼ ਕੁਮਾਰ, ਰੇਣੂ ਕੌੜਾ, ਊਸ਼ਾ ਰਾਣੀ, ਵੰਦਨਾ ਬਾਂਸਲ, ਅਨੁਪਮ ਸ਼ਰਮਾ, ਸਨੇਹ ਲਤਾ, ਸਾਸੀ, ਕਿਰਨ ਕਟਿਆਲ, ਪ੍ਰੀਤੀ ਕੌੜਾ ਸਮੇਤ ਹੋਰ ਕਈ ਸ਼ਾਮਿਲ ਸਨ |
ਪਿਛਲੀ ਖ਼ਬਰ ਅਖਿਲ ਭਾਰਤੀ ਤੇਰਾ ਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਵਿਸ਼ਵ ਯੋਗਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।