22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਅਖਿਲ ਭਾਰਤੀ ਤੇਰਾ ਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਜਗਰਾਉਂ, 21 ਜੂਨ (ਵਿਨੋਦ ਕੁਮਾਰ)-ਅਖਿਲ ਭਾਰਤੀ ਤੇਰਾ ਪੰਥ ਯੁਵਕ ਪ੍ਰੀਸ਼ਦ ਦੇ ਨਿਰਦੇਸ਼ਾਂ ਅਨੁਸਾਰ ਤੇਰਾ ਪੰਥ ਯੁਵਕ ਪ੍ਰੀਸ਼ਦ ਜਗਰਾਉਂ ਨੇ ਐੱਲ.ਆਰ. ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ, ਜਿੱਥੇ ਪਿਛਲੇ ਕਈ ਸਾਲਾਂ ਤੋਂ ਦਿਵਯ ਯੋਗਸ਼ਾਲਾ ਦੇ ਸ੍ਰੀ ਸ਼ਸ਼ੀ ਭੂਸ਼ਣ ਜੈਨ, ਜਗਦੀਸ਼ ਓਹਰੀ ਅਤੇ ਸੂਰਿਆਕਾਂਤ ਯੋਗੀ ਦੁਆਰਾ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਪ੍ਰੋਗਰਾਮ ਵਿਚ ਲਗਭਗ 200 ਮਰਦ ਅਤੇ ਮਹਿਲਾਵਾਂ ਨੇ ਹਿੱਸਾ ਲਿਆ | ਸਾਰੇ ਭਾਗੀਦਾਰਾਂ ਦਾ ਡਾਇਰੈਕਟਰ ਵਿਸ਼ਾਲ ਜੈਨ ਪਾਟਨੀ ਅਤੇ ਸਭਾ-ਪ੍ਰਧਾਨ ਪ੍ਰਵੀਨ ਜੈਨ ਦੁਆਰਾ ਸਵਾਗਤ ਕੀਤਾ ਗਿਆ | ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਸਭਾ, ਅਨੁਵਰਤ ਸਮਿਤੀ, ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਨੇ ਯੋਗ ਦਿਵਸ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦਿੱਤਾ | ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ ਨੇ ਵੀ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੂੰ ਤੇਰਾਪੰਥ ਯੁਵਕ ਪ੍ਰੀਸ਼ਦ ਦੇ ਪ੍ਰਧਾਨ ਵੈਭਵ ਜੈਨ, ਰਾਕੇਸ਼ ਬਾਂਸਲ, ਕਮਲ ਜੈਨ, ਗੌਰਵ ਜੈਨ, ਅਰਿਹੰਤ ਜੈਨ, ਮੋਹਿਤ ਜੈਨ, ਵਿਕਾਸ ਜੈਨ, ਮੁਨੀਸ਼ ਜੈਨ ਅਤੇ ਨਵੀਨ ਜੈਨ ਨੇ ਸਨਮਾਨਿਤ ਕੀਤਾ | ਕਾਲਜ ਪਿ੍ੰਸੀਪਲ ਡਾ: ਅਨੁਜ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਲਲਿਤ ਮੋਹਨ ਜੈਨ, ਰਾਜਪਾਲ ਜੈਨ, ਨਵਨੀਤ ਗੁਪਤਾ, ਸੁਰੇਸ਼ ਜੈਨ, ਵਿਨੋਦ ਜੈਨ, ਗ੍ਰੀਨ ਪੰਜਾਬ ਤੋਂ ਕੰਚਨ ਗੁਪਤਾ, ਬਲਕਾਰ ਸਿੰਘ ਮੈਨੇਜਰ ਐੱਸ.ਬੀ.ਆਈ., ਪਿ੍ੰਸੀਪਲ ਗੁਰਜੀਤ ਕੌਰ, ਸੁਪਰਡੈਂਟ ਸੁਸ਼ਮਾ, ਪ੍ਰੀਤੀ ਜੈਨ, ਸੁਨੀਤਾ ਜੈਨ, ਕਾਮਿਨੀ ਗਰਗ, ਦੀਪਿਕਾ ਜੈਨ, ਅਨੂ ਕਤਿਆਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਮਲਾ ਅਰਬਨ ਅਸਟੇਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ- ਜੋਧਾਂ ਪਿੰਡ ਗ੍ਰਾਮ ਸਭਾ ਨੇ ਆਮ ਇਜਲਾਸ ਦੌਰਾਨ ਲੈਂਡ ਪੂਲਿੰਗ ਪਾਲ... ਅਗਲੀ ਖ਼ਬਰ ਰਾਏਕੋਟ ਵਿਚ ਕੌਮਾਂਤਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।