ਜੋਧਾਂ, 21 ਜੂਨ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗਲਾਡਾ ਵਲੋਂ ਲੁਧਿਆਣਾ ਖੇਤਰ ਦੇ ਨਾਲ ਲੱਗਦੇ ਤਕਰੀਬਨ 32 ਪਿੰਡਾਂ ਦੇ 24 ਹਜ਼ਾਰ ਏਕੜ ਤੋਂ ਵੱਧ ਉਪਜਾਊ ਤੇ ਵਾਹੀਯੋਗ ਜ਼ਮੀਨ 'ਤੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜ਼ਮੀਨ ਐਕਵਾਇਰ ਕਰਨ ਦੇ ਲਏ ਫ਼ੈਸਲੇ ਦਾ ਵਿਰੋਧ ਦਿਨੋਂ ਦਿਨ ਵਧ ਰਿਹਾ ਹੈ | ਜਿਸ ਤਹਿਤ ਸਰਪੰਚ ਪ੍ਰਕਾਸ਼ ਸਿੰਘ ਜੋਧਾਂ ਦੇ ਪ੍ਰਧਾਨਗੀ ਹੇਠ ਗ੍ਰਾਮ ਪੰਚਾਇਤ ਦਾ ਆਮ ਇਜਲਾਸ ਬੁਲਾਇਆ ਗਿਆ ਜਿਸ ਵਿਚ ਪੰਚ ਹਰਜੀਤ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਸਰਬਜੀਤ ਕੌਰ, ਪੰਚ ਰਾਜਵੰਤ ਕੌਰ, ਪੰਚ ਸੱਤ ਕਿਰਪਾਲ ਕੌਰ, ਪੰਚ ਬਲਜਿੰਦਰ ਕੌਰ, ਪੰਚ ਸ਼ਰਨਜੀਤ ਕੌਰ ਹਾਜ਼ਰ ਸਨ | ਇਸ ਤੋਂ ਇਲਾਵਾ ਸਾਬਕਾ ਸਰਪੰਚਾਂ ਅਤੇ ਪੰਚਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਮਤਭੇਦ ਦੂਰ ਕਰਦਿਆਂ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਲੈਂਡ ਪੂਲਿੰਗ ਦੇ ਮਾਮਲੇ ਵਿਚ ਲਏ ਜਾਣ ਵਾਲੇ ਫ਼ੈਸਲਿਆਂ ਲਈ ਸਹਿਮਤੀ ਦਿੱਤੀ | ਜਿਸ ਦੌਰਾਨ ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਜੋਧਾਂ, ਸਾਬਕਾ ਸਰਪੰਚ ਬਲਦੇਵ ਸਿੰਘ ਜੋਧਾਂ, ਸਾਬਕਾ ਸਰਪੰਚ ਅਮਰਜੀਤ ਸਿੰਘ ਸ਼ਾਮਿਲ ਹੋਏ | ਇਸ ਮੌਕੇ ਪੁੱਜੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਜਾਂ ਆਮ ਲੋਕਾਂ ਨਾਲ ਬਗੈਰ ਗੱਲਬਾਤ ਕੀਤੇ ਲੈਂਡ ਪੂਲਿੰਗ ਦਾ ਕਾਹਲੀ ਵਿਚ ਲਿਆ ਗਿਆ ਫ਼ੈਸਲੇ ਹੈ | ਲੋਕਾਂ ਵਿਚ ਇਸ ਖ਼ਿਲਾਫ਼ ਬੜੀ ਤੇਜ਼ੀ ਨਾਲ ਰੋਸ ਵੱਧ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਹਾਲੇ ਇਸ ਬਾਬਤ ਕੋਈ ਵੱਡਾ ਪ੍ਰੋਗਰਾਮ ਨਹੀਂ ਦਿੱਤਾ ਗਿਆ ਪ੍ਰੰਤੂ ਪਿੰਡਾਂ ਦੇ ਜ਼ਮੀਨ ਮਾਲਕ ਅਤੇ ਮਜ਼ਦੂਰ ਇਕਜੁੱਟ ਹੋ ਰਹੇ ਹਨ¢ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਪਿੰਡਾਂ ਦੇ ਉੱਜੜਨ ਦੇ ਨਾਲ ਹੀ ਖੇਤੀ ਨਾਲ ਜੁੜੇ ਧੰਦੇ ਇਸ ਖੇਤਰ ਵਿਚ ਖ਼ਤਮ ਹੋ ਜਾਣਗੇ, ਜਿਸ ਵਿਚ ਸਬਜ਼ੀਆਂ, ਡੇਅਰੀ ਫਾਰਮ, ਖਾਦਾਂ, ਬੀਜਾਂ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ, ਟਰੈਕਟਰਾਂ ਦੀਆਂ ਵਰਕਸ਼ਾਪਾਂ, ਖੇਤ ਮਜ਼ਦੂਰ ਦਾ ਖੇਤੀ ਅਤੇ ਸਹਾਇਕ ਧੰਦਿਆਂ ਨਾਲ ਜੁੜਿਆ ਰੁਜ਼ਗਾਰ ਅਤੇ ਮਨਰੇਗਾ ਕਾਨੂੰਨ ਖ਼ਤਮ ਹੋ ਜਾਣ ਦੇ ਡਰ ਵਜੋਂ ਇਨ੍ਹਾਂ ਪਿੰਡਾਂ ਦੇ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਹੋ ਗਈ ਹੈ ¢ ਇਸ ਚੇਤਨਾ ਦਾ ਪ੍ਰਗਟਾਵਾ ਅੱਜ ਜੋਧਾਂ ਵਿਚ ਜੁੜੇ ਆਮ ਲੋਕਾਂ ਦੇ ਇਕੱਠ ਅਤੇ ਵਿਚਾਰਾਂ ਦੇ ਪ੍ਰਗਟਾਵੇ ਅਤੇ ਆਮ ਇਜਲਾਸ ਪ੍ਰਤੀ ਉਤਸ਼ਾਹ ਤੋਂ ਹੁੰਦਾ ਸੀ ¢ ਇਸ ਮੌਕੇ ਚਮਕੌਰ ਸਿੰਘ ਉੱਭੀ, ਪਰਮਜੀਤ ਕੌਰ ਪਰਮ, ਦਲਬੀਰ ਸਿੰਘ, ਹਰਪ੍ਰੀਤ ਸਿੰਘ ਰਾਜਾ ਜੋਧਾਂ ਬਲਾਕ ਸੰਮਤੀ ਮੈਂਬਰ, ਭਗਵੰਤ ਸਿੰਘ, ਗੁਰਪਾਲ ਸਿੰਘ ਸਾਬਕਾ ਪੰਚ, ਪ੍ਰਧਾਨ ਜਸਵੰਤ ਸਿੰਘ ਘੋਲੀ, ਜਸਵੀਰ ਕੌਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੁਖ਼ਤਿਆਰ ਸਿੰਘ ਫ਼ੌਜੀ, ਪਰਮਜੀਤ ਪੰਮ ਪ੍ਰਧਾਨ, ਹਰਪ੍ਰੀਤ ਸਿੰਘ, ਜਗਦੀਪ ਦੀਪਾ, ਮਨਜੀਤ ਸਿੰਘ ਕਾਨੂੰਗੋ, ਗੁਰਮੀਤ ਸਿੰਘ ਰਾਣਾ, ਡਾ: ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |