27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਿੱਧਵਾਂ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਇਕ ਰੋਜ਼ਾ ਵਰਕਸ਼ਾਪ

ਅਜੀਤ ਡੈਸਕ 02-09-2025
ਚੌਂਕੀਮਾਨ, 1 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਪੋਸਟ ਗਰੈਜ਼ੂਏਟ 'ਅੰਗਰੇਜ਼ੀ ਵਿਭਾਗ ਵਲੋਂ 'ਲੈਂਗੂਏਜ਼ ਲੈਬ ਸਕਿਲ' ਵਿਸ਼ੇ ਉੱਪਰ ਵਰਕਸ਼ਾਪ ਆਯੋਜਿਤ ਕੀਤੀ ਗਈ | ਯੂਨੀਵਰਸਲ ਕਮਿਊਨੀਕੇਸ਼ਨ, ਅਬੋਹਰ ਦੇ ਟਰੇਨਰਜ਼ ਨੇ ਸਮੂਹ ਸਟਾਫ਼ ਨੂੰ ਅੰਗਰੇਜ਼ੀ ਵਿਸ਼ੇ ਨੂੰ ਸੁਣਨ, ਬੋਲਣ ਅਤੇ ਆਪਸੀ ਗੱਲਬਾਤ ਕਰਨ ਲਈ ਵਰਤੇ ਜਾਣ ਵਾਲੇ ਹਾਰਡਵੇਅਰ ਅਤੇ ਵਿਸ਼ੇਸ਼ ਸਾਫਟਵੇਅਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਵੱਖ-ਵੱਖ ਆਡੀਓ ਵਿਜ਼ੂਅਲ ਤਕਨੀਕਾਂ ਰਾਹੀਂ ਆਪਣੇ ਹੁਨਰ ਨੂੰ ਨਿਖਾਰਨ ਦੇ ਵਿਭਿੰਨ ਤਰੀਕਿਆਂ ਨੂੰ ਸਾਂਝਾ ਕੀਤਾ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਪੋਸਟ ਗਰੈਜ਼ੂਏਟ ਅੰਗਰੇਜ਼ੀ ਵਿਭਾਗ ਵਲੋਂ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਧਿਆਪਨ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਿਚ ਸਹਾਇਕ ਸਿੱਧ ਹੁੰਦੀਆਂ ਹਨ |
ਪਿਛਲੀ ਖ਼ਬਰ ਹੰਬੜਾਂ-ਮੁੱਲਾਂਪੁਰ ਮੇਨ ਸੜਕ 'ਤੇ ਟੋਇਆ ਨੇ ਛੱਪੜਾਂ ਦਾ ਰੂਪ ਧਾਰਿਆ, ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਲਾਇਨਜ਼ ਕਲੱਬ ਜਗਰਾਉਂ ਵਲੋਂ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।