27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੰਬੜਾਂ-ਮੁੱਲਾਂਪੁਰ ਮੇਨ ਸੜਕ 'ਤੇ ਟੋਇਆ ਨੇ ਛੱਪੜਾਂ ਦਾ ਰੂਪ ਧਾਰਿਆ, ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 02-09-2025
ਹੰਬੜਾਂ, 1 ਸਤੰਬਰ (ਹਰਵਿੰਦਰ ਸਿੰਘ ਮੱਕੜ)-ਪਿਛਲੇ ਲੰਬੇ ਸਮੇਂ ਤੋਂ ਸਿੱਧਵਾਂ ਬੇਟ ਤੋਂ ਲੁਧਿਆਣਾ ਵਾਇਆ ਹੰਬੜਾਂ ਮੇਨ ਸੜਕ 'ਤੇ ਵੱਡੇ ਤੇ ਡੂੰਘੇ ਟੋਇਆ ਨੇ ਰਾਹਗੀਰਾਂ ਦਾ ਜੀਣਾ ਦੁੱਭਰ ਕੀਤਾ ਹੈ, ਪਰ ਹੰਬੜਾਂ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਸੜਕ ਵਿਚ ਪਏ ਡੂੰਘੇ ਟੋਇਆਂ ਨੇ ਗਾਰੇ ਵਾਲੇ ਛੱਪੜਾਂ ਦਾ ਰੂਪ ਧਾਰ ਲਿਆ ਹੈ ਤੇ ਮੇਨ ਸੜਕ 'ਤੇ ਆਉਣ-ਜਾਣ ਵਾਲੇ ਲੋਕ ਸੰਤਾਪ ਹੰਡਾਉਣ ਲਈ ਮਜ਼ਬੂਰ ਹੋਏ ਹਨ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੀਨੀਅਰ ਆਗੂਆਂ ਵਿਚ ਹਰਦੀਪ ਸਿੰਘ ਸਲੇਮਪੁਰ, ਹਾਕਮ ਸਿੰਘ ਭੱਟੀਆਂ, ਸੁਖਮਿੰਦਰ ਸਿੰਘ ਹੰਬੜਾਂ ਤੇ ਹੋਰਾਂ ਨੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਤੇ ਸੜਕਾਂ ਵਿਚ ਗਾਰੇ ਵਾਲੇ ਪਾਣੀ ਦੇ ਡੂੰਘੇ ਬਣੇ ਛੱਪੜਾਂ ਬਾਰੇ ਦੱਸਦਿਆਂ ਕਿਹਾ ਕਿ ਕਈ ਥਾਵਾਂ ਉੱਪਰ ਸੜਕਾਂ ਦੀ ਹੋਂਦ ਵੀ ਦਿਖਾਈ ਨਹੀਂ ਦੇ ਰਹੀ ਤੇ ਸੜਕਾਂ ਦੇ ਆਸਪਾਸ ਕਿਨਾਰਿਆਂ ਤੋਂ ਖਾਰਾਂ ਪੈਣ ਨਾਲ ਲੰਘਦੇ ਭਾਰੀ ਵਾਹਨਾਂ ਨੂੰ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕਾਂ 'ਤੇ ਚੱਲਣ ਵਾਲੇ ਟੂ-ਵੀਲਰਾਂ ਤੋਂ ਲੈ ਕਾਰਾਂ ਤੇ ਭਾਰੀ ਵਾਹਨਾਂ ਦੇ ਟਇਰ ਆਮ ਪਾਟ ਜਾਣ ਨਾਲ ਲੋਕ ਬਹੁਤ ਹੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ ਤੇ ਲੋਕਾਂ ਦਾ ਸਮਾਂ ਵੱਖਰਾ ਬਰਬਾਦ ਹੁੰਦਾ ਹੈ | ਇਸ ਮੌਕੇ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਜਲਦ ਤੋਂ ਜਲਦ ਸਾਰ ਲਈ ਜਾਵੇ ਤੇ ਇਨ੍ਹਾਂ ਨੂੰ ਜਲਦ ਬਣਾ ਕੇ ਲੋਕਾਂ ਦੇ ਜਾਨ-ਮਾਲ ਦੀ ਹਿਫਾਜ਼ਤ ਕੀਤੀ ਜਾਵੇ, ਨਹੀਂ ਤਾਂ ਸਾਡੀ ਯੂਨੀਅਨ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ |
ਪਿਛਲੀ ਖ਼ਬਰ ਮਹਾਨ ਤਪੱਸ਼ਵੀ ਬਾਬਾ ਦਿਲਵਰ ਨਾਥ ਦੀ ਬਰਸੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਸਿੱਧਵਾਂ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਇਕ ਰੋਜ਼ਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।