26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ੍ਰੀ ਗਣੇਸ਼ ਦਾ ਪੰਜਵਾਂ ਮਹਾਂਉਤਸ਼ਵ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 03-09-2025
ਰਾਏਕੋਟ, 2 ਸਤੰਬਰ (ਸੁਸ਼ੀਲ)-ਸ਼ਹਿਰ ਦੇ ਮੁਹੱਲਾ ਖੋਸਿਆਂ, ਜੋਸ਼ੀਆਂ ਅਤੇ ਨੈਬਾਂ ਦੇ ਸਮੂਹ ਨਿਵਾਸੀਆਂ ਵਲੋਂ ਸਮੂਹ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਪੰਜਵਾਂ ਸਾਲਾਨਾ ਸ੍ਰੀ ਗਣੇਸ਼ ਮਹਾਂਉਤਸਵ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ਮੁਹੱਲਾ ਨਿਵਾਸੀਆਂ ਵਲੋਂ ਜੈਨ ਮੰਦਰ ਦੇ ਹਾਲ 'ਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਪੂਰੀ ਧਾਰਮਿਕ ਮਰਿਆਦਾ ਅਨੁਸਾਰ ਸਥਾਪਿਤ ਕੀਤੀ ਗਈ ਅਤੇ ਲਗਾਤਾਰ ਪੰਜ ਦਿਨ ਤੱਕ ਸ੍ਰੀ ਗਣੇਸ਼ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਨ ਉਪਰੰਤ ਸ੍ਰੀ ਗਣੇਸ਼ ਦੀ ਮੂਰਤੀ ਨੂੰ ਜਲ ਵਿਸਰਜਤ ਕਰ ਦਿੱਤਾ ਗਿਆ | ਇਸ ਦੌਰਾਨ ਸ੍ਰੀ ਦੁਰਗਾ ਮਾਤਾ ਪਰਿਵਾਰ (ਨੈਬਾਂ ਚੌਂਕ), ਸ੍ਰੀ ਬਾਲਾ ਜੀ ਪਰਿਵਾਰ, ਬੀਰਬਲ ਵਰਮਾਂ ਐਂਡ ਪਾਰਟੀ, ਜੈ ਭਵਾਨੀ ਸੰਕੀਰਤਨ ਮੰਡਲ ਅਤੇ ਸ੍ਰੀ ਰਾਧੇ ਕ੍ਰਿਸ਼ਨਾਂ ਪ੍ਰਭਾਤ ਫੇਰੀ ਮੰਡਲ ਵਲੋਂ ਰੋਜ਼ਾਨਾ ਸ੍ਰੀ ਗਣੇਸ਼ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਪੰਜ ਦਿਨ ਦੀ ਪੂਜਾ ਅਰਚਨਾ ਉਪਰੰਤ ਸ੍ਰੀ ਗਣੇਸ਼ ਦੀ ਮੂਰਤੀ ਨੂੰ ਨੇੜਲੇ ਕਸਬਾ ਸੁਧਾਰ ਵਿਖੇ ਜਲ 'ਚ ਵਿਸਰਜਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਸੰਗਤਾਂ ਮੌਜੂਦ ਸਨ |

ਪਿਛਲੀ ਖ਼ਬਰ ਕੇਂਦਰ ਸਰਕਾਰ ਦੀ ਪੰਜਾਬ ਵੱਲ ਪਿੱਠ ਅਤਿ ਨਿੰਦਣਯੋਗ-ਝੱਜ/ਬਰ੍ਹਮੀ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਮਾਨਵਤਾ ਦੀ ਅਨੂਠੀ ਮਿਸਾਲ-ਭਾਈ ਰਾਮਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।