31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੁੜੈਣ ਵਿਖੇ ਡੀ.ਐੱਮ.ਸੀ. ਦੀ ਡਾਕਟਰੀ ਟੀਮ ਵਲੋਂ ਲਗਾਏ ਬੂਟੇ

ਅਜੀਤ ਡੈਸਕ 22-09-2025
ਹੰਬੜਾਂ, 21 ਸਤੰਬਰ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੁੜੈਣ ਵਿਖੇ ਵਾਤਾਵਰਣ ਨੂੰ ਸਾਫ਼ ਰੱਖਣ ਤੇ ਹਰਿਆ-ਭਰਿਆ ਬਣਾਉਣ ਲਈ ਡੀ.ਐੱਮ.ਸੀ. ਹਸਪਤਾਲ ਦੀ ਡਾਕਟਰੀ ਟੀਮ ਵਲੋਂ ਪਿ੍ੰਸੀਪਲ ਨੀਨਾ ਮਿੱਤਲ ਦੀ ਅਗਵਾਈ ਹੇਠ ਬੂਟੇ ਲਗਾਏ ਜਾਣ ਲਈ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡੀ.ਐੱਮ.ਸੀ ਹਸਪਤਾਲ ਲੁਧਿਆਣਾ ਦੇ ਗਾਇਨੀ ਵਿਭਾਗ ਦੇ ਹੈੱਡ ਆਫ਼ ਡਿਪਾਰਟਮੈਂਟ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾ: ਅਸ਼ਮਾ ਤਨੇਜਾ, ਡਾ. ਰੁਪਿੰਦਰ ਅਤੇ ਉਨ੍ਹਾਂ ਦੀ ਟੀਮ ਵਲੋਂ ਸਰਕਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੂਟੇ ਲਗਾਏ ਗਏ ਅਤੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ, ਜਿਸ ਨਾਲ ਅਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਾਂ | ਪਿ੍ੰਸੀਪਲ ਨੀਨਾ ਮਿੱਤਲ, ਪ੍ਰਾਇਮਰੀ ਸਕੂਲ ਇੰਚਾਰਜ ਸਤਵੀਰ ਸਿੰਘ ਮੁੱਲਾਂਪੁਰ ਨੇ ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਬੂਟੇ ਉਨ੍ਹਾਂ ਵਲੋਂ ਲਗਾਏ ਗਏ ਹਨ, ਅਸੀਂ ਉਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕਰਾਂਗੇ ਅਤੇ ਵਿਦਿਆਰਥੀ ਵੀ ਆਪਣੇ ਘਰਾਂ 'ਚ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਗੇ | ਇਸ ਮੌਕੇ ਡਾ. ਹਰਮੀਤ ਕੌਰ, ਡਾ. ਜਗਦੇਵ ਸਿੰਘ, ਲੈਕ: ਮੈਡਮ ਰਵਨੀਤ ਕੌਰ, ਲੈਕ: ਮੈਡਮ ਮਨਜੀਤ ਕੌਰ ਤਲਵੰਡੀ, ਮੈਡਮ ਗੁਰਪ੍ਰੀਤ ਕੌਰ, ਮੈਡਮ ਦਵਿੰਦਰ ਕੌਰ, ਮੈਡਮ ਅਮਨਜੋਤ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਨਿੱਧੀ ਅਹੂਜਾ, ਮੈਡਮ ਵੀਰਪਾਲ ਕੌਰ, ਮਾ. ਰਾਜਵਿੰਦਰ ਸਿੰਘ, ਮਾ. ਧਰਮਿੰਦਰ ਸਿੰਘ, ਮਾ. ਸੁਖਵਿੰਦਰ ਸਿੰਘ, ਮਾ. ਅਨਮੋਲ ਮਹਿਕਪ੍ਰੀਤ ਸਿੰਘ, ਮੈਡਮ ਚਰਨਜੀਤ ਕੌਰ ਮੁੱਲਾਂਪੁਰ, ਮੈਡਮ ਕਮਲੇਸ਼ ਕੌਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਾਰੋਬਾਰੀ ਸ੍ਰੀ ਰਮੇਸ਼ ਕੌੜਾ ਦੀ ਮੌਤ 'ਤੇ ਸਿਆਸੀ ਆਗੂਆਂ ਤੇ ਕਾਰੋਬਾਰੀਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਖਿਡਾਰੀਆਂ ਨੂੰ ਬਾਸਕਟਬਾਲ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।