31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਰਕਾਰ ਝੋਨੇ ਦੀ ਨਮੀ 17 ਪ੍ਰਤੀਸ਼ਤ ਦੀ ਬਜਾਏ 20 ਪ੍ਰਤੀਸ਼ਤ ਕਰੇ-ਚਕਰ

ਅਜੀਤ ਡੈਸਕ 22-09-2025
ਹਠੂਰ, 21 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹਰੇਕ ਸਾਲ ਨਮੀਂ ਵੱਧ ਦੇ ਬਹਾਨੇ ਮੰਡੀਆਂ 'ਚ ਕਿਸਾਨਾਂ ਨੂੰ ਰੋਲਿਆ ਜਾਂਦਾ ਹੈ | 17 ਪ੍ਰਤੀਸ਼ਤ ਨਵੀਂ ਦੀ ਮਾਤਰਾ ਜੋ ਮਿਥੀ ਗਈ ਹੈ | ਇਸ ਲਈ ਨਮੀ ਦੀ ਮਾਤਰਾ ਘੱਟੋ-ਘੱਟ 20 ਪ੍ਰਤੀਸ਼ਤ ਹੋਣੀ ਚਾਹੀਦੀ ਹੈ | ਇਸ ਤਰ੍ਹਾਂ ਕਰਨ ਨਾਲ ਜਿੱਥੇ ਮੰਡੀਆਂ 'ਚ ਝੋਨੇ ਦੇ ਅੰਬਾਰ ਨਹੀਂ ਲੱਗਣਗੇ, ਨਾ ਹੀ ਵੱਧ ਨਮੀਂ ਦੀ ਆੜ 'ਚ ਕਿਸਾਨਾਂ ਦੀ ਲੁੱਟ ਹੋਵੇ ਅਤੇ ਉਹ ਖੱਜਲ-ਖੁਆਰੀਆਂ ਤੋਂ ਵੀ ਬਚ ਸਕਦੇ ਹਨ | ਉਨ੍ਹਾਂ ਕਿਹਾ ਕਿ ਨਮੀ 17 ਨਹੀਂ ਆਉਂਦੀ, ਜਿਸ ਕਰਕੇ ਆੜ੍ਹਤੀਆਂ ਤੇ ਸ਼ੈੱਲਰਾਂ ਵਾਲਿਆਂ ਵਲੋਂ ਸੌ ਨਖ਼ਰੇ ਦਿਖਾਉਣ ਕਾਰਨ ਕਿਸਾਨ-ਮਜ਼ਬੂਰ ਹੋ ਕੇ 100 ਬੋਰੀਆਂ ਮਗਰ ਦੋ ਤੋਂ ਤਿੰਨ ਬੋਰੀਆਂ ਵੱਧ ਦੇਣ ਲਈ ਮਜ਼ਬੂਰ ਹੁੰਦੇ ਹਨ | ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਕਿ ਹਰੇਕ ਸਾਲ ਇਹੀ ਵਰਤਾਰਾ ਚਲਦਾ ਹੈ | ਜਿਸ ਦਾ ਹੱਲ ਸਰਕਾਰ ਨਮੀਂ ਦੀ ਮਾਤਰਾ 20 ਪ੍ਰਤੀਸ਼ਤ ਕਰਕੇ ਕਰ ਸਕਦੀਆਂ ਹਨ |
ਪਿਛਲੀ ਖ਼ਬਰ ਲੱਖਾਂ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ ਅਗਲੀ ਖ਼ਬਰ ਘਰੇਲੂ ਲੜਾਈ 'ਚ ਗੁਟਕਾ ਸਾਹਿਬ ਕੀਤੇ ਅਗਨ ਭੇਟ, ਮਾਮਲਾ ਦਰਜ, ਔਰਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।