29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਨਾਜਾਇਜ਼ ਅਸਲ੍ਹੇ ਤੇ ਜ਼ਿੰਦਾ ਕਾਰਤੂਸ ਸਮੇਤ ਇਕ ਕਾਬੂ

ਅਜੀਤ ਡੈਸਕ 16-10-2025
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁੁਲਿਸ ਜ਼ਿਲ੍ਹਾ ਲਈ ਐੱਸ.ਐੱਸ.ਪੀ ਡਾ: ਅੰਕੁੁਰ ਗੁਪਤਾ, ਐੱਸ.ਪੀ (ਡੀ) ਹਰਕਮਲ ਕੌਰ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਦੇ ਆਦੇਸ਼ਾਂ 'ਤੇ ਅਮਲ ਕਰਦਿਆਂ ਦਾਖਾ ਪੁਲਿਸ ਸਬ ਡਵੀਜ਼ਨ ਲਈ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਵਲੋਂ ਆਪਣੀ ਪੁਲਿਸ ਨੂੰ ਤਿਉਹਾਰਾਂ ਅਤੇ ਮੰਡੀ ਸੀਜ਼ਨ ਦੇ ਦਿਨਾਂ 'ਚ ਵਿਸ਼ੇਸ਼ ਚੈਕਿੰਗ ਲਈ ਕਿਹਾ ਗਿਆ ਹੈ | ਥਾਣਾ ਸੁਧਾਰ ਐੱਸ.ਐੱਸ.ਓ. ਗੁਰਦੀਪ ਸਿੰਘ ਦੀ ਪੁਲਿਸ ਪਾਰਟੀ ਵਲੋਂ ਮੁਖ਼ਬਰ ਦੀ ਇਤਲਾਹ 'ਤੇ ਦਾਣਾ ਮੰਡੀ ਨਜ਼ਦੀਕ ਨਾਜਾਇਜ਼ ਅਸਲਾ ਲੈ ਕੇ ਫਿਰ ਰਹੇ ਵਿਅਕਤੀ ਨੂੰ ਕਾਬੂ ਕੀਤਾ | ਵਰਨਾ ਕਾਰ ਪੀ.ਬੀ 13 ਏ.ਡਬਲਿਊ 1571 'ਤੇ ਦੇਸੀ ਪਿਸਤੌਲ 315 ਬੋਰ ਸਣੇ ਕਾਰਤੂਸ ਕਾਬੂ ਵਿਅਕਤੀ ਕੋਲੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂਅ ਸੁਖਦੀਪ ਸਿੰਘ ਦੱਸਿਆ | ਪੁਲਿਸ ਵਲੋਂ ਨਜਾਇਜ਼ ਅਸਲਾ ਸਣੇ ਕਾਬੂ ਵਿਅਕਤੀ ਨੂੰ ਥਾਣਾ ਸੁਧਾਰ ਲਿਆ ਕੇ ਹੋਰ ਪੁੱਛਗਿੱਛ ਪੂਰੀ ਕਰਕੇ ਅ/ਧ 25-54-59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ | ਉਕਤ ਵਿਅਕਤੀ ਦੀ ਗਿ੍ਫ਼ਤਾਰੀ ਅਤੇ ਨਜਾਇਜ਼ ਅਸਲਾ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੁਖਦੀਪ ਸਿੰਘ ਵਾਸੀ ਗੋਂਦਵਾਲ ਵਿਰੁੱਧ ਪਹਿਲਾਂ ਵੀ ਅ/ਧ 316 (2), 125, 281 ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਹੈ | ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨਾਲ ਐੱਸ.ਐੱਚ.ਓ ਗੁਰਦੀਪ ਸਿੰਘ ਨੇ ਮਾੜੇ ਅਨਸਰਾਂ ਨੂੰ ਤਾੜਨਾ ਕੀਤੀ ਕਿ ਜਾਂ ਤਾਂ ਅਪਰਾਧਿਕ ਗਤੀਵਿਧੀਆਂ ਤੋਂ ਕਿਨਾਰਾ ਕਰ ਜਾਉ ਜਾਂ ਇਲਾਕਾ ਛੱਡ ਦਿਓ! ਕਿਉਂਕਿ ਅਜਿਹੇ ਲੋਕਾਂ ਦੀ ਗਿ੍ਫਤਾਰੀ ਲਈ ਵਿਸ਼ੇਸ਼ ਨਾਕਾਬੰਦੀ ਦੇ ਨਾਲ ਪੈਟਰੋਲਿੰਗ ਗਸ਼ਤ ਵਧਾਈ ਗਈ ਹੈ | ਡੀ.ਐੱਸ.ਪੀ ਖੋਸਾ ਵਲੋਂ ਆੜ੍ਹਤੀ, ਹੋਰ ਵਪਾਰੀ ਵਰਗ ਨੂੰ ਵੀ ਆਦੇਸ਼ ਦਿੱਤਾ ਕਿ ਬੈਂਕਾਂ 'ਚ ਲੈਣ-ਦੇਣ ਸਮੇਂ ਦੋਪਹੀਆ ਵਾਹਨ ਦੀ ਥਾਂ ਗੱਡੀ-ਕਾਰ ਦੀ ਵਰਤੋਂ ਹੋਵੇ |
ਪਿਛਲੀ ਖ਼ਬਰ ਢੁੱਡੀਕੇ ਦੇ ਨੌਜਵਾਨ ਹਰਮੰਦਰ ਸਿੰਘ ਗਿੱਲ ਦੀ ਐਲਬਰਟਾ ਦੀ 'ਸ਼ੈਰਿਫ' ਪੁਲਿਸ ਲਈ ਚੋਣ ਅਗਲੀ ਖ਼ਬਰ ਡੀ.ਏ.ਪੀ. ਖਾਦ ਦੀ ਘਾਟ ਕਾਰਨ ਕਿਸਾਨ ਚਿੰਤਤ, ਸਰਕਾਰਾਂ ਨੇ ਚੁੱਪ ਧਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।