ਰਾਏਕੋਟ, 16 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)- ਪੰਜਾਬ ਮੰਡੀਕਰਨ ਬੋਰਡ ਅਧੀਨ ਪੈਂਦੇ ਮਾਰਕੀਟ ਕਮੇਟੀ ਰਾਏਕੋਟ ਦੀਆਂ 25 ਲਿੰਕ ਸੜਕਾਂ ਦੀ ਰਿਪੇਅਰ ਦੇ ਕੰਮ ਨੂੰ ਕਰਵਾਉਣ ਸਬੰਧੀ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਵੱਖ-ਵੱਖ ਪਿੰਡਾਂ ਦੇ ਮੋਹਤਵਰਾਂ ਵਲੋਂ ਜਾਣੂੰ ਕਰਵਾਇਆ ਗਿਆ ਸੀ ਕਿ ਉਨ੍ਹਾਂ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਿਸ 'ਤੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਵਿਧਾਇਕ ਠੇਕੇਦਾਰ ਦੇ ਉੱਦਮ ਸਦਕਾ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਵਾਏ ਜਾਣ ਦੀ ਸ਼ੁਰੂਆਤ ਕਰਵਾਈ ਗਈ ਹੈ | ਜਿਸ ਵਿਚ ਸੁਲਤਾਨ ਖਾਂ ਤੋਂ ਜੌਹਲਾਂ ਰੋਡ, ਜੌਹਲਾਂ ਤੋਂ ਸਹਿਬਾਜ਼ਪੁਰਾ, ਸਹਿਬਾਜ਼ਪੁਰਾ ਤੋਂ ਰਾਜਗੜ੍ਹ, ਬੜੂੰਦੀ ਤੋਂ ਕਲਸੀਆਂ ਰੋਡ ਦੀ ਕਰੋੜਾਂ ਦੀ ਲਾਗਤ ਨਾਲ ਸੜਕਾਂ ਦੀ ਸਪੈਸ਼ਲ ਰਿਪੇਅਰ ਸ਼ੁਰੂ ਕੀਤੀ ਗਈ | ਇਸ ਮੌਕੇ ਕਮਲ ਸੁਖਾਣਾ (ਪੀਏ ਵਿਧਾਇਕ), ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਜੱਸ ਸਿੰਘ ਹਲਵਾਰਾ, ਅਜਮੇਰ ਸਿੰਘ ਸਹਿਬਾਜ਼ਪੁਰਾ, ਸਰਪੰਚ ਡਾ: ਬਲਜੀਤ ਸਿੰਘ ਸਹਿਬਾਜਪੁਰਾ, ਰਣਜੀਤ ਸਿੰਘ ਸਹਿਬਾਜਪੁਰਾ, ਸੁਖਵੀਰ ਸਿੰਘ ਸਹਿਬਾਜਪੁਰਾ, ਬਚਿੱਤਰ ਸਿੰਘ ਸਹਿਬਾਜਪੁਰਾ, ਰਜਿੰਦਰ ਸਿੰਘ ਸਹਿਬਾਜਪੁਰਾ, ਕਿਰਨਪ੍ਰੀਤ ਸਿੰਘ ਸਹਿਬਾਜਪੁਰਾ, ਜਗਰੂਪ ਸਿੰਘ ਸਹਿਬਾਜਪੁਰਾ, ਜਸਕਰਨ ਸਿੰਘ ਜੇ.ਈ. ਪੰਜਾਬ ਮੰਡੀ ਬੋਰਡ, ਪ੍ਰੀਤ ਸਿੰਘ ਰਾਏਕੋਟ, ਬੰਟੀ ਸਿੰਘ ਰਾਏਕੋਟ, ਕਾਕਾ ਸਿੰਘ ਰਾਏਕੋਟ, ਪਿ੍ੰਸੀਪਲ ਪਿ੍ਤਪਾਲ ਸਿੰਘ, ਮਾ: ਰਾਜ ਕੁਮਾਰ ਸੁਧਾਰ, ਮਾ.ਅਮਿਤ ਕੁਮਾਰ, ਮਾ: ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਵਿਧਾਇਕ ਠੇਕੇਦਾਰ ਵਲੋਂ ਹਲਕਾ ਰਾਏਕੋਟ ਦੀਆਂ ਲਿੰਕ ਸੜਕਾਂ ਦਾ ਵਿਕਾਸ ਕਾਰਜ ਸ਼ੁਰੂ
ਅਜੀਤ ਡੈਸਕ
17-10-2025