ਪ੍ਰਵਾਸੀ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੋਬਾਈਲ ਤੇ ਸਾਈਕਲ ਖੋਹਿਆ
ਚੌਂਕੀਮਾਨ, 17 ਨਵੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ ਜਗਰਾਉਂ ਮੁੱਖ ਮਾਰਗ ’ਤੇ ਪਿੰਡ ਅਲੀਗੜ੍ਹ ਦੇ ਨਜ਼ਦੀਕ ਇਕ ਪ੍ਰਵਾਸੀ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੋਬਾਇਲ ਫੋਨ ’ਤੇ ਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਦੀਵਾਕਰ ਪੁੱਤਰ ਸੁਸੀਲ ਮੰਡਲ (ਵਾਸੀ ਬਿਹਾਰ) ਨੇ ਦੱਸਿਆ ਕਿ ਮੈਂ ਸਾਈਕਲ ਤੇ ਜਗਰਾਉਂ ਵੱਲ ਨੂੰ ਜਾ ਰਿਹਾ ਸੀ ਤੇ ਰਿਲਾਇੰਸ ਪੰਪ ਕੇ ਨਜ਼ਦੀਕ ਮੇਰੇ ਪਿੱਛੇ ਆ ਰਹੇ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਮੇਰਾ ਨਾਲ ਧੱਕਾ ਮੁੱਕੀ ਕਰਕੇ ਮੇਰੇ ਕੋਲੋ ਮੋਬਾਇਲ ਫੋਨ ’ਤੇ ਸਾਈਕਲ ਖੋਹ ਲਿਆ ਤੇ ਮੋਟਰਸਾਈਕਲ ’ਤੇ ਭੱਜ ਗਏ।
ਅਜੀਤ ਡੈਸਕ
18-11-2026