17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਬ-ਤਹਿਸੀਲ ਸਿੱਧਵਾਂ ਬੇਟ ’ਚ ਘੱਟ ਅਸ਼ਟਾਮ ਫ਼ੀਸ ਭਰ ਕੇ ਰਜਿਸਟਰੀ ਕਰਵਾਉਣ ਵਾਲੇ 36 ਲੋਕਾਂ ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 17 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਸਬ-ਤਹਿਸੀਲ ਸਿੱਧਵਾਂ ਬੇਟ ਵਿਖੇ 2013 ਤੋਂ 2016 ਘੱਟ ਅਸ਼ਟਾਮ ਫੀਸ ਭਰ ਕੇ ਰਜਿਸਟਰੀ ਕਰਵਾਉਣ ਵਾਲੇ 36 ਲੋਕਾਂ ਖਿਲਾਫ਼ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਸਬ-ਰਜਿਸਟਰਾਰ ਸਿੱਧਵਾਂ ਬੇਟ ਦੇ ਬਿਆਨਾਂ ’ਤੇ ਧਾਰਾ 420 ਤੇ ਰਜਿਸਟਰੇਸ਼ਨ ਦੀ ਧਾਰਾ 82 ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਪਤਾ ਲੱਗਾ ਹੈ। ਭਾਵੇਂ ਪੁਲਿਸ ਨੇ ਇਹ ਮਾਮਲਾ 11 ਨਵੰਬਰ ਨੂੰ ਹੀ ਦਰਜ ਕਰ ਲਿਆ ਸੀ, ਪਰ ਇਸ ਸੰਬੰਧੀ ਉਨ੍ਹਾਂ ਦਰਜ ਐੱਫ.

ਅਜੀਤ ਡੈਸਕ 18-11-2026
ਸਿੱਧਵਾਂ ਬੇਟ, 17 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਸਬ-ਤਹਿਸੀਲ ਸਿੱਧਵਾਂ ਬੇਟ ਵਿਖੇ 2013 ਤੋਂ 2016 ਘੱਟ ਅਸ਼ਟਾਮ ਫੀਸ ਭਰ ਕੇ ਰਜਿਸਟਰੀ ਕਰਵਾਉਣ ਵਾਲੇ 36 ਲੋਕਾਂ ਖਿਲਾਫ਼ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਸਬ-ਰਜਿਸਟਰਾਰ ਸਿੱਧਵਾਂ ਬੇਟ ਦੇ ਬਿਆਨਾਂ ’ਤੇ ਧਾਰਾ 420 ਤੇ ਰਜਿਸਟਰੇਸ਼ਨ ਦੀ ਧਾਰਾ 82 ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਪਤਾ ਲੱਗਾ ਹੈ। ਭਾਵੇਂ ਪੁਲਿਸ ਨੇ ਇਹ ਮਾਮਲਾ 11 ਨਵੰਬਰ ਨੂੰ ਹੀ ਦਰਜ ਕਰ ਲਿਆ ਸੀ, ਪਰ ਇਸ ਸੰਬੰਧੀ ਉਨ੍ਹਾਂ ਦਰਜ ਐੱਫ. ਆਈ. ਆਰ. ਨੂੰ ਵਿਖਾਉਣ ਜਾਂ ਫਿਰ ਮੀਡੀਏ ਤੱਕ ਪਹੁੰਚਾਉਣ ’ਤੇ ਵੀ ਇਕ ਤਰ੍ਹਾਂ ਨਾਲ ਪਰਦਾ ਪਾਈ ਰੱਖਿਆ। ਆਖਰ ਪੁਲਿਸ ਨੂੰ ਅਦਾਲਤੀ ਹੁਕਮਾਂ ’ਤੇ ਇਸ ਮਾਮਲੇ ਵਿਚ ਨਾਮਜ਼ਦ ਲੋਕਾਂ ਨੂੰ ਐੱਫ.ਆਈ.ਆਰ. ਦੇਣੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਇਹ ਮਾਮਲਾ ਕਿਸੇ ਵਿਅਕਤੀ ਵਲੋਂ ਮਾਣਯੋਗ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ। ਹਾਈ ਕੋਰਟ ਨੇ ਇਸ ਦੀ ਜਾਂਚ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਵਲੋਂ ਹੀ ਜਾਂਚ ਪੂਰੀ ਹੋਣ ਉਪਰੰਤ ਹੀ ਸਬ-ਰਜਿਸਟਰਾਰ ਸਿੱਧਵਾਂ ਬੇਟ ਦੇ ਬਿਆਨਾਂ ’ਤੇ ਵਿਜੈ ਬਜਾਜ ਪੁੱਤਰ ਜੀਵਨ ਲਾਲ ਬਜਾਜ ਵਾਸੀ ਬੰਗਲੌਰ, ਰਿੱਤੂ ਜੈਨ ਪੁੱਤਰ ਸਚਿੱਨ ਜੈਨ ਵਾਸੀ ਨਿਊ ਦਿੱਲੀ, ਪੂਜਾ ਜੈਨ ਪਤਨੀ ਅਮਿੱਤ ਜੈਨ ਵਾਸੀ ਪਟੇਲ ਨਗਰ ਲੁਧਿਆਣਾ, ਹਰਵਿੰਦਰ ਸਿੰਘ, ਗੁਰਬਖਸ ਸਿੰਘ ਪੁੱਤਰਾਨ ਗੁਰਦੀਪ ਸਿੰਘ ਵਾਸੀ ਅੱਬੂਪੁਰਾ, ਪਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗੋਰਾਹੂਰ, ਸਬੀਰ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਦਾਊਮਾਜਰਾ, ਭਾਨੂੰ ਅਹੂਜਾ ਪੁੱਤਰ ਪ੍ਰਿਤਪਾਲ ਅਹੂਜਾ ਵਾਸੀ ਸਾਊਥ ਸਿਟੀ ਲੁਧਿਆਣਾ, ਅਮਿੱਤ ਵਰਮਾ ਪੁੱਤਰ ਰਾਜ ਕੁਮਾਰ ਵਰਮਾ ਵਾਸੀ ਭੂੰਦੜੀ, ਪੂਜਾ ਵਰਮਾ ਪਤਨੀ ਪ੍ਰਵੀਨ ਵਰਮਾ ਵਾਸੀ ਭੂੰਦੜੀ, ਮੋਨਿਕਾ ਗਰਗ ਪਤਨੀ ਪਵਨ ਕੁਮਾਰ ਵਾਸੀ ਸਿੱਧਵਾਂ ਬੇਟ, ਲੱਖਾ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਜਨੇਤਪੁਰਾ, ਲੱਖਾ ਸਿੰਘ ਪੁੱਤਰ ਨਰੈਣ ਸਿੰਘ, ਰਣਜੀਤ ਕੌਰ ਪਤਨੀ ਲੱਖਾ ਸਿੰਘ ਵਾਸੀਅਨ ਜਨੇਤਪੁਰਾ, ਹਰਦੀਪ ਕੌਰ ਵਿਧਵਾ ਅਮਰਜੀਤ ਸਿੰਘ ਵਾਸੀ ਸਲੇਮਪੁਰਾ, ਕੁਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਸੁਖਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀਅਨ ਗਿੱਲ ਲੁਧਿਆਣਾ, ਮਨਦੀਪ ਸਿੰਘ ਪੁੱਤਰ ਗੁਰਬਚਨ ਸਿੰਘ, ਅਮਰਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀਅਨ ਜਨੇਤਪੁਰਾ, ਸਵਰਨ ਸਿੰਘ ਪੁੱਤਰ ਅਨੂਪ ਸਿੰਘ, ਰਾਜਵਿੰਦਰ ਕੌਰ ਪਤਨੀ ਸਵਰਨ ਸਿੰਘ ਵਾਸੀਅਨ ਖੰਭਾ (ਫਿਰੋਜ਼ਪੁਰ), ਕੁਲਵੰਤ ਸਿੰਘ ਪੁੱਤਰ ਕਰਤਾਰ ਸਿੰਘ, ਗੀਤਾ ਪਤਨੀ ਕੁਲਵੰਤ ਸਿੰਘ ਵਾਸੀਅਨ ਗੋਰਸੀਆਂ ਖਾਨ ਮਹੁੰਮਦ, ਸੁਖਦੇਵ ਸਿੰਘ ਪੁੱਤਰ ਮਹਿਲ ਸਿੰਘ, ਕ੍ਰਿਸ਼ਨ ਕੌਰ ਪਤਨੀ ਸੁਖਦੇਵ ਸਿੰਘ ਵਾਸੀਅਨ ਗੱਗ ਕਲਾਂ, ਦਰਸ਼ਨ ਸਿੰਘ ਪੁੱਤਰ ਉਜਾਗਰ ਸਿੰਘ, ਪਰਮਜੀਤ ਕੌਰ ਪਤਨੀ ਦਰਸਨ ਸਿੰਘ ਵਾਸੀ ਪੁੜੈਣ, ਮਹਿੰਦਰ ਕੌਰ ਵਿਧਵਾ ਸਵਰਨ ਸਿੰਘ ਵਾਸੀ ਵਲੀਪੁਰ ਖੁਰਦ, ਪ੍ਰਕਾਸ਼ ਕੌਰ ਪੁੱਤਰੀ ਮੁਖਤਿਆਰ ਸਿੰਘ ਵਾਸੀ ਖੁਰਸੈਦਪੁਰਾ, ਜਤਿੰਦਰਪਾਲ ਸਿੰਘ ਬਾਜਵਾ ਪੁੱਤਰ ਜਨਮੇਜਾ ਸਿੰਘ, ਪ੍ਰੀਤਾਅੰਜਨ ਕੌਰ ਪਤਨੀ ਜਤਿੰਦਰਪਾਲ ਸਿੰਘ ਵਾਸੀਅਨ ਨਾਨਕਪੁਰਾ ਸਿਵਲ ਲਾਈਨ ਲੁਧਿਆਣਾ, ਗੁਰਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਹੰਬੜਾਂ, ਗੁਰਮੇਲ ਕੌਰ ਪੁੱਤਰੀ ਹੁਸਿਆਰ ਸਿੰਘ ਮੁਦਾਰਪੁਰਾ, ਸੁਰਿੰਦਰਜੀਤ ਗਿੱਲ ਪੁੱਤਰ ਅਮਰ ਸਿੰਘ ਗਿੱਲ ਵਾਸੀ ਲਾਦੀਆਂ, ਕੁਲਵੰਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਦਾਖਾ, ਹਰਜਿੰਦਰ ਕੌਰ ਪਤਨੀ ਦੀਦਾਰ ਸਿੰਘ ਵਾਸੀ 116-ਬੀ ਅਰਬਨ ਅਸਟੇਟ ਫੇਸ-3 ਦੁੱਗਰੀ ਅਤੇ ਅਮਰਜੀਤ ਕੌਰ ਪੁੱਤਰੀ ਤਰਲੋਕ ਸਿੰਘ ਵਾਸੀ ਮੁਹੱਲਾ ਹੀਰਾ ਬਾਗ (ਜਗਰਾਉਂ) ਖਿਲਾਫ਼ ਮੁਕੱਦਮਾਂ ਨੰ: 332 ਮਿਤੀ 11-11-2026 ਨੂੰ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਧਾਮ ਗੰਗੋਤਰੀ ’ਚ ਸਾਧੂ-ਸੰਤਾਂ ਲਈ ਸਾਲਾਨਾ ਭੰਡਾਰਾ ਕਰਵਾਇਆ ਅਗਲੀ ਖ਼ਬਰ ਟਕਸਾਲੀ ਅਕਾਲੀਆਂ ਨੂੰ ਹਲਕਾ ਰਾਏਕੋਟ ’ਚ ਸ਼੍ਰੋਮਣੀ ਅਕਾਲੀ ਦਲ (ਬ) ਮਜ਼ਬੂਤ ਧਿਰ ਬਣਨ ਦੀ ਆਸ ਬੱਝੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।