18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੰਡਿਆਣੀ ਵਸਨੀਕ ਦੀ ਸੜਕ ਹਾਦਸੇ 'ਚ ਮੌਤ

ਅਜੀਤ ਡੈਸਕ 17-10-2025
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ 'ਚੋਂ ਵੱਡੀ ਸੜਕ 'ਤੇ ਆਉਣ ਸਮੇਂ ਇਕ ਮੋਟਰਸਾਈਕਲ ਦੀ ਸਕਾਰਪੀਓ ਕਾਰ ਨਾਲ ਟੱਕਰ ਸਮੇਂ ਮੋਟਰਸਾਈਕਲ ਚਾਲਕ ਮੌਕੇ 'ਤੇ ਦਮ ਤੋੜ ਗਿਆ | ਦਾਖਾ ਪੁਲਿਸ ਅਨੁਸਾਰ ਮਿ੍ਤਕ ਦੀ ਪਹਿਚਾਣ ਪ੍ਰਦੀਪ ਸਿੰਘ ਉਰਫ਼ ਗੋਪੀ (35) ਪਿੰਡ ਮੰਡਿਆਣੀ ਵਜੋਂ ਹੋਈ | ਪੁਲਿਸ ਵਲੋਂ ਮਿ੍ਤਕ ਦੇਹ ਕਬਜ਼ੇ ਹੇਠ ਲੈ ਕੇ ਗੋਪੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ | ਹਾਦਸਾਗ੍ਰਸਤ ਮੋਟਰਸਾਈਕਲ ਤੇ ਸਕਾਰਪੀਓ ਪੁਲਿਸ ਵਲੋਂ ਦੋਵੇਂ ਵਾਹਨ ਥਾਣਾ ਦਾਖਾ ਲਿਆ ਕੇ ਕਾਗਜ਼ੀ ਕਾਰਵਾਈ ਆਰੰਭੀ | ਮਿ੍ਤਕ ਦੇ ਵਾਰਿਸਾਂ ਦੇ ਬਿਆਨਾਂ ਬਾਅਦ ਪੁਲਿਸ ਵਲੋਂ ਪੋਸਟ ਮਾਰਟਮ ਉਪਰੰਤ ਪ੍ਰਦੀਪ ਸਿੰਘ ਦੀ ਮਿ੍ਤਕ ਦੇਹ ਪਰਿਵਾਰ ਨੂੰ ਸੌਂਪੀ ਗਈ |
ਪਿਛਲੀ ਖ਼ਬਰ ਵਿਦਿਆਰਥਣਾਂ ਦਾ ਬੀ.ਸੀ.ਏ. ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਝੋਨੇ ਦੀ ਨਮੀ ਦਾ ਪੈਮਾਨਾ ਘੱਟੋ-ਘੱਟ 20 ਫ਼ੀਸਦੀ ਕਰਨ ਦੀ ਜ਼ੋਰਦਾਰ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।