ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਦਾ ਬੀ. ਸੀ. ਏ ਦੇ ਦੂਜੇ ਸਮੈਸਟਰ ਦੇ ਨਤੀਜੇ ਵਿਚ ਏ. ਐਸ. ਕਾਲਜ ਫ਼ਾਰ ਵੂਮੈਨ ਖੰਨਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅਮਨਪ੍ਰੀਤ ਕੌਰ ਨੇ 8.50 (ਐਸ. ਜੀ. ਪੀ. ਏ.) ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ, ਰਿਆ ਵਰਮਾ ਨੇ ਕਾਲਜ ਵਿਚੋਂ 8.42 (ਐਸ. ਜੀ. ਪੀ. ਏ.) ਲੈ ਕੇ ਕਾਲਜ ਵਿਚਾੋ ਦੂਜਾ ਸਥਾਨ, ਰਮਨਪ੍ਰੀਤ ਕੌਰ ਨੇ ਕਾਲਜ ਵਿਚਾੋ 8.38 (ਐਸ. ਜੀ. ਪੀ. ਏ.) ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ |