ਫੁੱਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਦੇ ਵਿਦਿਆਰਥੀਆਂ ਨੇ ਜੀਸਸ ਸੈਕਰਡ ਹਾਰਟ ਸਕੂਲ ਲੁਧਿਆਣਾ ਵਿਖੇ ਕਰਵਾਏ ਗਏ ਜੀ.ਐਸ. ਮੈਮੋਰੀਅਲ ਇੰਟਰ ਸਕੂਲ ਕਿਡਜ਼ ਫ਼ੈਸਟੀਵਲ ਵਿਚ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਬੇਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਜਿਨ੍ਹਾਂ ਵਿਚ ਤੈਰਾਕੀ (ਸਵਿਮਿੰਗ) ਮੁਕਾਬਲੇ ਵਿਚ ਜਮਾਤ ਸੱਤਵੀਂ ਦੀ ਦਰਸ਼ਲੀਨ ਨੇ ਤੀਜਾ ਸਥਾਨ, ਸਰੇਨਿਟੀ ਆਫ਼ ਚਾਈਮਜ਼ ਮੁਕਾਬਲੇ ਵਿਚ ਤੀਜੀ ਜਮਾਤ ਦੀਆਂ ਭਵਨਿਆ ਅਤੇ ਵਿਦਾਂਸ਼ੀ ਨੇ ਦੂਜਾ ਸਥਾਨ, 200 ਮੀਟਰ ਦੌੜ ਵਿਚ ਚੌਥੀ ਜਮਾਤ ਦੀ ਰਿਚਾ ਨੇ ਤੀਜਾ ਸਥਾਨ, ਸ਼ਤਰੰਜ ਮੁਕਾਬਲੇ ਵਿਚ ਜਮਾਤ 6 ਦੀ ਅਵਲੀਨ ਨੇ ਦੂਜਾ ਸਥਾਨ ਹਾਸਲ ਕੀਤਾ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਕਿ੍ਤਿਕਾ ਸੇਠ ਨੇ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਕਾਮਯਾਬੀ 'ਤੇ ਵਧਾਈ ਦਿੱਤੀ |