ਰਾਏਕੋਟ, 16 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦੀ ਬੁਰਜ ਹਰੀ ਸਿੰਘ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਲਾਭਪਾਤਰੀਆਂ ਨੂੰ ਸਾਲ 2024-25 ਦਾ ਬੋਨਸ ਵੰਡਿਆ ਗਿਆ | ਇਸ ਮੌਕੇ ਅਵਤਾਰ ਸਿੰਘ ਗਿੱਲ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ ਅਤੇ ਬੀਬੀ ਪਰਮਿੰਦਰ ਕੌਰ ਗਿੱਲ (ਪ੍ਰਧਾਨ ਦੁੱਧ ਉਤਪਾਦਕ ਸਹਿਕਾਰੀ ਸਭਾ ਬੁਰਜ ਹਰੀ ਸਿੰਘ ਤੇ ਡਾਇਰੈਕਟਰ ਵੇਰਕਾ ਪਲਾਂਟ ਲੁਧਿਆਣਾ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀ ਬੁਰਜ ਹਰੀ ਸਿੰਘ ਦੁੱਧ ਉਤਪਾਦਕ ਸਹਿਕਾਰੀ ਸਭਾ ਨਾਲ ਜੁੜੇ 75 ਲਾਭਪਾਤਰੀਆਂ ਨੂੰ ਸਾਲ 2024-25 ਦਾ 4 ਲੱਖ 28 ਹਜ਼ਾਰ 657 ਰੁਪਏ ਦੀ ਰਾਸ਼ੀ ਦਾ ਬੋਨਸ ਵੰਡਿਆ ਗਿਆ ਹੈ | ਜਿਸ ਦੌਰਾਨ ਗੁਰਜੰਟ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਸਭ ਤੋਂ ਵੱਧ 13 ਹਜ਼ਾਰ 634 ਰੁਪਏ ਦਾ ਬੋਨਸ ਪ੍ਰਾਪਤ ਕੀਤਾ, ਜਦਕਿ ਸਤਨਾਮ ਸਿੰਘ ਭੰਗੂ ਨੇ 10 ਹਜ਼ਾਰ 581 ਰੁਪਏ ਅਤੇ ਸੁਰਿੰਦਰ ਸਿੰਘ ਛਿੰਦਾ ਨੇ 9395 ਰੁਪਏ ਦਾ ਬੋਨਸ ਫੰਡ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਬਾਕੀ ਲਾਭਪਾਤਰੀਆਂ ਨੂੰ ਵੀ ਬਣਦਾ ਬੋਨਸ ਵੰਡਿਆ ਗਿਆ | ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਗਿੱਲ ਨੇ ਆਖਿਆ ਕਿ ਕਿਸਾਨ ਭਰਾ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਧਨ ਪਾਲਣ ਨੂੰ ਪਹਿਣ ਦੇਣ ਤਾਂ ਜੋ ਉਨ੍ਹਾਂ ਦੀ ਕਮਾਈ ਵਿਚ ਵਾਧਾ ਹੋ ਸਕੇ | ਉਨ੍ਹਾਂ ਆਖਿਆ ਕਿ ਵੇਰਕਾ ਵਲੋਂ ਸਮੇਂ-ਸਮੇਂ 'ਤੇ ਦੁੱਧ ਉਤਪਾਦਕਾਂ ਨੂੰ ਆਪਣੇ ਕਿੱਤੇ ਪ੍ਰਤੀ ਉਤਸ਼ਾਹਿਤ ਕਰਨ ਲਈ ਬੋਨਸ ਵੰਡਿਆ ਜਾਂਦਾ ਹੈ | ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਪਲਵਿੰਦਰ ਸਿੰਘ, ਬਲਜਿੰਦਰ ਸਿੰਘ ਕਮੇਟੀ ਮੈਂਬਰ, ਸੁਖਜਿੰਦਰ ਸਿੰਘ ਕਮੇਟੀ ਮੈਂਬਰ, ਸਤਨਾਮ ਸਿੰਘ ਕਮੇਟੀ ਮੈਂਬਰ, ਸਕੱਤਰ ਹਰਸਿਮਰਨ ਸਿੰਘ, ਏਰੀਆ ਇੰਚਾਰਜ ਕਮਲਪ੍ਰੀਤ ਸਿੰਘ, ਐੱਮ.ਪੀ.ਏ ਜਤਿੰਦਰ ਸਿੰਘ, ਐੱਮ.ਪੀ.ਏ ਰਛਪਾਲ ਸਿੰਘ, ਹੈਲਪਰ ਅਰਸ਼ਪ੍ਰੀਤ ਸਿੰਘ, ਝੱਖੜ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਨੰਬਰਦਾਰ ਕਮਲਜੀਤ ਸਿੰਘ ਧਾਲੀਵਾਲ, ਫੌਜੀ ਦਰਸ਼ਨ ਸਿੰਘ, ਜਸਵੀਰ ਸਿੰਘ ਸਨੀ, ਗੁਰਮੀਤ ਸਿੰਘ ਗਰੇਵਾਲ, ਪਿਆਰਾ ਸਿੰਘ, ਗੁਰਬਚਨ ਸਿੰਘ, ਬੂਟਾ ਸਿੰਘ ਗਰੇਵਾਲ, ਜਗਦੀਪ ਸਿੰਘ ਗਿੱਲ, ਜੋਗਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ |