18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕਲੱਸਟਰ ਭੂੰਦੜੀ ਦਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਅਜੀਤ ਡੈਸਕ 17-10-2025
ਭੂੰਦੜੀ, 16 ਅਕਤੂਬਰ (ਕੁਲਦੀਪ ਸਿੰਘ ਮਾਨ)-ਪਿੰਡ ਭੂੰਦੜੀ ਵਿਖੇ ਚੱਲ ਰਿਹਾ ਅੰਡਰ-11 ਬੱਚਿਆਂ ਦਾ ਦੋ ਰੋਜ਼ਾ ਖੇਡ ਮੇਲਾ, ਜੋ ਕਿ ਸੈਂਟਰ ਹੈੱਡ ਟੀਚਰ ਜਸਪਾਲ ਸਿੰਘ ਭੱਠਾਧੂਹਾ ਦੀ ਅਗਵਾਈ ਵਿਚ ਕਰਵਾਇਆ ਗਿਆ, ਪੂਰੇ ਜੋਬਨ 'ਤੇ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਖੇਡ ਮੇਲੇ ਦੇ ਆਖਰੀ ਦਿਨ ਬੱਚਿਆਂ ਦੇ ਅਥਲੈਟਿਕਸ ਦੇ ਮੁਕਾਬਲੇ ਹੋਏ | ਜਿਨ੍ਹਾਂ ਦੀ ਜਾਣਕਾਰੀ ਦਿੰਦਿਆਂ ਬਲਾਕ ਰਿਸੋਰਸ ਕੋਆਰਡੀਨੇਟਰ ਬਲਵੀਰ ਸਿੰਘ ਬਾਸੀਆਂ ਨੇ ਦੱਸਿਆ ਕਿ 100 ਮੀਟਰ ਦੌੜ ਵਿਚ ਅਮਨਿੰਦਰ ਸਿੰਘ ਭੂੰਦੜੀ ਤੇ ਸਾਜਨ ਕੁੱਲਗਹਿਣਾ ਨੇ ਕ੍ਰਮਵਾਰ ਪਹਿਲੀ ਤੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ | ਲੜਕੀਆਂ ਦੀ 100 ਮੀਟਰ ਦੌੜ ਵਿਚ ਬਲਜੋਤ ਕੌਰ ਗੋਰਾਹੂਰ ਤੇ ਰੋਮਾ ਤਲਵੰਡੀ ਨੌ ਅਬਾਦ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਰਹੀਆਂ | 200 ਮੀਟਰ ਦੌੜ ਵਿਚ ਸਨੀ ਕੁਮਾਰ ਭਰੋਵਾਲ ਕਲਾਂ ਤੇ ਅਮਨਿੰਦਰ ਸਿੰਘ ਭੂੰਦੜੀ ਕ੍ਰਮਵਾਰ ਪਹਿਲੀ ਤੇ ਦੂਜੀ ਪੁਜੀਸ਼ਨ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ | 100 ਮੀਟਰ ਰਿਲੇਅ ਦੌੜ ਲੜਕਿਆਂ ਵਿਚ ਸਰਕਾਰੀ ਸਕੂਲ ਭਰੋਵਾਲ ਕਲਾਂ ਤੇ ਪੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਦੀਆਂ ਟੀਮਾਂ ਨੇ ਬਾਜ਼ੀ ਮਾਰੀ | ਇਸੇ ਤਰ੍ਹਾਂ ਰਿਲੇਅ ਦੌੜ ਲੜਕੀਆਂ ਵਿਚ ਤਲਵੰਡੀ ਨੌ ਅਬਾਦ ਤੇ ਭਰੋਵਾਲ ਕਲਾਂ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲੀ ਤੇ ਦੂਜੀ ਪੁਜੀਸ਼ਨ ਹਾਸਲ ਕੀਤੀ | ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਤੇ ਸਰਪੰਚ ਕੋਮਲਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਬੀ.ਪੀ.ਈ.ਓ. ਸੰਧੂ ਨੇ ਇਸ ਮੌਕੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਬਲਾਕ ਪੱਧਰੀ ਮੁਕਾਬਲਿਆਂ ਦੀ ਤਿਆਰੀ ਕਰਨ ਲਈ ਵੀ ਪ੍ਰੇਰਿਤ ਕੀਤਾ | ਉਨ੍ਹਾਂ ਸਰਪੰਚ ਕੋਮਲਜੀਤ ਸਿੰਘ ਗਰੇਵਾਲ ਨਾਲ ਮਿਲ ਕੇ ਸਾਂਝੇ ਤੌਰ 'ਤੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਗ੍ਰਾਮ ਪੰਚਾਇਤ ਭੂੰਦੜੀ ਵਲੋਂ ਬੀ.ਪੀ.ਈ.ਓ. ਰਮਨਜੀਤ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪੰਚ ਵਿਨੋਦ ਕੁਮਾਰ, ਪੰਚ ਜਗਤਾਰ ਸਿੰਘ ਮਾੜਾ, ਅਧਿਆਪਕ ਚਰਨਦੀਪ ਸਿੰਘ, ਟੀਚਰ ਜਰਨੈਲ ਸਿੰਘ ਪੁੜੈਣ, ਪ੍ਰੀਤਮ ਸਿੰਘ ਸਵੱਦੀ, ਮੈਡਮ ਸਰਬਜੀਤ ਕੌਰ, ਮੈਡਮ ਸਨਦੀਪ ਕੌਰ, ਪੰਚ ਸੁਖਜੀਤ ਸਿੰਘ, ਜਗਰਾਜ ਸਿੰਘ ਮੁੱਲਾਂਪੁਰ, ਰਮਨਦੀਪ ਸਿੰਘ ਸਵੱਦੀ, ਵਰਿੰਦਰ ਸਿੰਘ ਭਰੋਵਾਲ, ਦਲਜੀਤ ਸਿੰਘ ਬਾਸੀਆਂ, ਅਨਿਲ ਕੁਮਾਰ ਘਮਨੇਵਾਲ, ਅਧਿਆਪਕ ਅਸ਼ੋਕ ਕੁਮਾਰ, ਮੈਡਮ ਕਮਲਜੀਤ ਕੌਰ ਭਰੋਵਾਲ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਨੇ ਏਡਿਡ ਸਕੂਲਾਂ ਦੇ ਸਟਾਫ਼ ਦਾ ਕੱਢਿਆ ਦਿਵਾਲਾ-ਮਦਨੀਪੁਰ • ਅਧਿਆਪਕਾਂ ਵਲੋਂ 18 ਨੂੰ ਤਰਨ ਤਾਰਨ ਵਿਖੇ ਮ... ਅਗਲੀ ਖ਼ਬਰ ਹੰਬੜਾਂ 'ਚ ਅੱਜ ਤੋਂ ਸ਼ੁਰੂ ਹੋਣਗੇ ਚਾਰ ਰੋਜ਼ਾ ਧਾਰਮਿਕ ਸਮਾਗਮ-ਸਰਪ੍ਰਸਤ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।