14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ-ਡਾ. ਬਖਸ਼ੀ

ਅਜੀਤ ਡੈਸਕ 19-10-2025
ਮੁੱਲਾਂਪੁਰ-ਦਾਖਾ, 18 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪ੍ਰਦੂਸ਼ਣ ਰਹਿਤ ਦੀਵਾਲੀ ਮਨਾ ਕੇ ਜਿਥੇ ਅਸੀਂ ਹਵਾ ਨੂੰ ਦੂਸ਼ਿਤ ਹੋਣੋ ਬਚਾਉਣ 'ਚ ਯੋਗਦਾਨ ਪਾਵਾਂਗੇ, ਉਥੇ ਪਟਾਕਿਆਂ ਦਾ ਆਰਥਿਕ ਬੋਝ ਘਟੇਗਾ, ਆਓ ਰਲ ਪ੍ਰਣ ਕਰੀਏ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਪਟਾਕਿਆਂ ਤੋਂ ਤੌਬਾ ਕਰੀਏ | ਇਹ ਸੰਦੇਸ਼ ਈਸਡਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਦੀਵਾਲੀ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਪਟਾਕਿਆਂ ਦਾ ਧੂੰਆਂ ਜਿੱਥੇ ਹਵਾ ਵਿਚ ਜ਼ਹਿਰ ਘੋਲਦਾ ਹੈ, ਉਥੇ ਆਤਿਸ਼ਬਾਜ਼ੀ ਦੀ ਅੱਗ ਜਾਨੀ-ਮਾਲੀ ਨੁਕਸਾਨ ਵੀ ਕਰ ਸਕਦੀ ਹੈ | ਉਨ੍ਹਾਂ ਦੱਸਿਆ ਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ, ਅਸੀਂ ਇਸ ਨੂੰ ਪਟਾਕਿਆਂ ਦਾ ਤਿਉਹਾਰ ਬਣਾ ਦਿੱਤਾ, ਪਲ ਭਰ ਦੀ ਖੁਸ਼ੀ ਲਈ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ | ਡਾ: ਬਖਸ਼ੀ ਨੇ ਕਿਹਾ ਕਿ ਆਪਣੀ ਖੁਸ਼ੀ ਨੂੰ ਪ੍ਰਗਟਾਉਣ ਲਈ ਪਟਾਕਿਆਂ ਦੀ ਥਾਂ ਸਹੀ ਅਰਥਾਂ ਵਿਚ ਦੀਵੇ ਬਾਲ ਕੇ ਦੀਵਾਲੀ ਦਾ ਤਿਉਹਾਰ ਮਨਾਈਏ | ਉਨ੍ਹਾਂ ਵਿਦਿਆਰਥੀਆਂ ਨੂੰ ਤਿਉਹਾਰਾਂ ਦੇ ਦਿਨਾਂ ਵਿਚ ਬਜ਼ਾਰੂ ਮਠਿਆਈ ਦੀ ਥਾਂ ਖਾਣ ਵਾਲੀਆਂ ਵਸਤਾਂ ਘਰ ਵਿਚ ਤਿਆਰ ਕਰਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਬਾਬਾ ਮਿੱਤ ਸਿੰਘ (ਨਿਹੰਗ) ਹਜ਼ੂਰ ਸਾਹਿਬ ਵਾਲਿਆਂ ਦੀ ਯਾਦ 'ਚ ਸਾਲਾਨਾ ਬਰਸੀ 21 ਨੂੰ ਮਨਾਈ ਜਾਵੇਗੀ ਅਗਲੀ ਖ਼ਬਰ ਗੁਰਚਰਨ ਸਿੰਘ ਗਾਲਿਬ ਦੀ ਬਰਸੀ 'ਤੇ ਵਾਹਨਾਂ ਉੱਪਰ ਰਿਫਲੈਕਟਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।