28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੈਕਰਡ ਹਾਰਟ ਸਕੂਲ 'ਚ ਰੰਗੋਲੀ ਮੁਕਾਬਲੇ ਕਰਵਾਏ

ਅਜੀਤ ਡੈਸਕ 20-10-2025
ਜਗਰਾਉਂ, 19 ਅਕਤੂਬਰ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ ਚੌਥੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੇ ਰੰਗੋਲੀ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਦੌਰਾਨ ਸਮੂਹ ਬੱਚਿਆਂ ਨੂੰ ਅਲੱਗ-ਅਲੱਗ ਵਿਸ਼ੇ ਦਿੱਤੇ ਗਏ | ਬੱਚਿਆਂ ਵਲੋਂ ਬਣਾਈ ਗਈ ਰੰਗੋਲੀ ਵਿਚ ਦੀਵਾਲੀ ਮੌਕੇ ਪ੍ਰਦੂਸ਼ਣ ਨਾ ਫੈਲਾਉਣ ਅਤੇ ਹੋਰ ਕਈ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ ਗਿਆ | ਨਰਸਰੀ ਤੋਂ ਤੀਜੀ ਜਮਾਤ ਦੇ ਨੰਨੇ੍ਹ ਬੱਚਿਆਂ ਨੇ ਵੀ ਆਪਣੀ-ਆਪਣੀ ਜਮਾਤ ਨੂੰ ਰੰਗੋਲੀ ਨਾਲ ਸ਼ਿੰਗਾਰਿਆ | ਸਕੂਲ ਦੇ ਪਿ੍ੰਸੀਪਲ ਸਿਸਟਰ ਐਨਸੀ ਜੋਸ਼ਫ ਨੇ ਬੱਚਿਆਂ ਦੀ ਏਕਤਾ ਤੇ ਉਨ੍ਹਾਂ ਵਲੋਂ ਕੀਤੇ ਸਲਾਘਾਯੋਗ ਕਾਰਜ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਹੌਂਸਲਾ ਵੀ ਵਧਾਇਆ | ਉਨ੍ਹਾਂ ਨੇ ਬੱਚਿਆਂ ਨੂੰ ਇਹ ਵੀ ਕਿਹਾ ਕਿ ਸਰਬਪੱਖੀ ਵਿਕਾਸ ਲਈ ਇਹੋ ਜਿਹੇ ਮੁਕਾਬਲੇ ਸਕੂਲ ਵਿਚ ਹੁੰਦੇ ਰਹਿਣਗੇ |
ਪਿਛਲੀ ਖ਼ਬਰ ਖੇਡ ਮੁਕਾਬਲਿਆਂ 'ਚ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਦੀ ਜਿੱਤ ਅਗਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।