29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਲੌਜ਼ਮ ਕਾਨਵੈਂਟ ਸਕੂਲ ਵਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 20-10-2025
ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲੌਮਜ਼ ਕਾਨਵੈਂਟ ਸਕੂਲ ਵਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਪਵਿੱਤਰ ਤਿਉਹਾਰ ਦੀਵਿਆਂ ਦੀ ਰੌਸ਼ਨੀ ਦੀ ਲੋਅ ਕਰਦੇ ਹੋਏ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਆਪੋ-ਆਪਣੀਆਂ ਜਮਾਤਾਂ ਨੂੰ ਸਾਫ਼ ਕੀਤਾ ਤੇ ਉਸ ਦੀ ਸਜਾਵਟ ਕੀਤੀ | ਇਸ ਮੌਕੇ ਰੰਗੋਲੀ ਦੀ ਪ੍ਰਤੀਯੋਗਤਾ ਹੋਈ ਅਤੇ ਵਿਦਿਆਰਥੀਆਂ ਨੇ ਇਸ ਤਿਉਹਾਰ ਸਬੰਧੀ ਚਾਰਟ ਤਿਆਰ ਕੀਤੇ | ਕਿੰਡਰ ਗਾਰਡਨ ਦੇ ਨਿੱਕੇ-ਨਿੱਕੇ ਬੱਚਿਆਂ ਨੇ ਪਿ੍ੰਸੀਪਲ ਮੈਡਮ ਨੂੰ ਇਸ ਤਿਉਹਾਰ ਦੀ ਵਧਾਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਤਿਉਹਾਰ ਦੀ ਸਮੁੱਚੀ ਮਾਨਵਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿੱਦਿਅਕ ਅਦਾਰਿਆਂ ਨੂੰ ਸਾਰੇ ਹੀ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ ਤਾਂ ਜੋ ਜਿਹੜੀ ਪੀੜ੍ਹੀ ਨੂੰ ਅਸੀਂ ਪੜ੍ਹਾ ਰਹੇ ਹਾਂ ਉਨ੍ਹਾਂ ਵਿਚ ਸਾਡੇ ਧਰਮਾਂ ਪ੍ਰਤੀ ਸ਼ਰਧਾ ਤੇ ਜਾਗਿ੍ਤੀ ਆਵੇ | ਉਨ੍ਹਾਂ ਨੇ ਗਰੀਨ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਤਾਂ ਜੋ ਅਸੀਂ ਕੁਦਰਤ ਵਲੋਂ ਨਿਵਾਜ਼ੀ ਫਿਜ਼ਾ ਨੂੰ ਗੰਧਲਾ ਹੋਣ ਤੋਂ ਬਚਾ ਸਕੀਏ | ਭਾਈਚਾਰਕ ਸਾਂਝ ਵਧਾਉਣ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਤਿਉਹਾਰਾਂ 'ਤੇ ਅਸੀਂ ਆਪਣੇ ਰਿਸ਼ਤਿਆਂ ਦੀ ਗੰਢ ਨੂੰ ਹੋਰ ਮਜ਼ਬੂਤ ਕਰੀਏ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਰਛਪਾਲ ਸਿੰਘ ਨੇ ਵੀ ਸਮੁੱਚੇ ਸਮਾਜ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਸਹਿਕਾਰੀ ਸਭਾ ਵਲੋਂ 2024-25 ਦਾ ਆਪਣੇ ਗਾਹਕਾਂ ਨੂੰ ਮੁਨਾਫ਼ਾ ਵੰਡਿਆ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਵਲੋਂ ਜਗਰਾਉਂ 'ਚ ਗਾਇਕ ਰਾਜਵੀਰ ਜਵੰਦਾ ਨਮਿਤ ਸ਼ਰਧਾਂਜਲੀ ਸਮਾਗਮ • ਮਾਸਿਕ ਪੱਤਰ 'ਸੰਗੀਤ ਦਰਪਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।